ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਸੀਂ ਰਹੀਏ ਪਾਣੀ।
ਸਦਾ ਵਸੀਏ ਪਾਣੀ।
ਸਾਡਾ ਏਹੋ ਹੀ ਬਚਪਨ।
ਸਾਡੀ ਏਹੋ ਜਵਾਨੀ।
ਕਦੀ ਧਰਤ ਤੇਰੀ ਤੇ ਵੇ।
ਅਸੀਂ ਪੈਰ ਨਾ ਪਾਏ।
ਤੂੰ ਫਿਰ ਵੀ ਕੁੰਡੀਆਂ।
ਕਿਉਂ ਕਸੀਆਂ ਵੇ ਲੋਕਾ..............?
ਅਸੀਂ ਸੜਦੇ ਪਾਣੀ।
ਅਸੀਂ ਬਲਦੇ ਪਾਣੀ।
ਕਦੀ ਘੋਰ ਸਿਆਲੇ।
ਜੰਮ ਜਾਂਦੇ ਪਾਣੀ।
ਵਿਚੇ ਜੰਮ ਜਾਂਦੇ।
ਸਾਡੇ ਕੋਮਲ ਬੱਚੇ।
ਵਿਚੇ ਗਲ ਜਾਂਦੀ।
ਸਾਡੀ ਅਹਿਲ ਜਵਾਨੀ।
ਅਸੀਂ ਰੋਹੜੂ ਦਰਿਆ।
ਅਸੀਂ ਖਾਰੇ ਸਾਗਰ।
ਪਰ ਜਾਲਮ ਜੱਗ ਤੋਂ।
ਨਾ ਬਚੀਆਂ ਵੇ ਲੋਕਾਂ ...............?
ਅਸੀਂ ਮੱਛੀਆਂ ਵੇ ਲੋਕਾ।
ਅਸੀਂ ਮੱਛੀਆਂ ਵੇ ਲੋਕਾ।

ਮਛੇਰਾ


ਅਸੀਂ ਗ਼ਰੀਬ ਮਛੇਰੇ ਨੀ।
ਅਸੀਂ ਦਰਦਾਂ ਘੇਰੇ।
ਸਾਨੂੰ ਵਸਣ ਨੀ ਦਿੰਦੇ ਨੀ।
ਜਾਲਮ ਇਹ ਲੁਟੇਰੇ।
ਸੌ ਪਾਪੜ ਵੇਲੇ ਨੀ।
1. ਵਿਗਿਆਨਿਕ ਦ੍ਰਿਸ਼ਟੀ ਤੋਂ ਭਾਵੇਂ ਇਹ ਖ਼ਿਆਲ ਠੀਕ ਨਹੀਂ ਹੈ।ਫਿਰ ਵੀ, ਇਸਨੂੰ ਕਾਵਿਕ ਭਾਵਕਤਾ ਦਾ ਨਾਮ ਦਿੱਤਾ ਜਾ ਸਕਦਾ ਹੈ।

ਸ਼ਕੁੰਤਲਾ ॥106॥