ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੌ ਕੀਤੇ ਕਾਰੇ।
ਜ਼ੁਲਮਾਂ ਨੇ ਨੋਚ ਲਏ।
ਸਾਡੇ ਜਿਗਰੇ ਭਾਰੇ।
ਕਈ ਦੇਵ ਵੀ ਪੂਜੇ ਨੀ।
ਰਾਖਸ਼ ਲਲਕਾਰੇ।
ਅਸੀਂ ਦਰਿਆ ਚੀਰੇ ਨੀ।
ਅਸੀਂ ਪਰਬਤ ਪਾੜੇ।

ਇਕ ਮੁੱਠੀ ਭਰ ਦਾਣੇ,
ਇਕ ਬੁਰਕੀ ਰੋਟੀ ਦੀ,
ਅਸੀਂ ਮਰ ਕਮਾਈ ਜੇ,
ਕੀ ਕਰੀਏ ਸਕਤੇ ਨੀ,
ਝੱਟ ਮਾਰਨ ਧਾੜੇ।
ਕੀ ਕਰੀਏ ਥਾਂ ਥਾਂ ਤੇ,
ਡੰਗਦੇ ਇਹ ਸਪੇਰੇ।
ਅਸੀਂ ਗ਼ਰੀਬ ਮਛੇਰੇ ਨੀ.............
ਅਸੀਂ ਜੰਮੇ ਗੁਲਾਮੀ ਨੀ,
ਅਸੀਂ ਪਲੇ ਗੁਲਾਮੀ।
ਸਾਡੀ ਜੰਮਦਿਆਂ ਦੀ ਹੀ,
ਹੋ ਗਈ ਨਿਲਾਮੀ।
ਸਾਡੀ ਮਰ ਜਮੀਰ ਗਈ,
ਅਸੀਂ ਹੋਏ ਹਰਾਮੀ।
ਸਾਡੇ ਪਿੱਤੇ ਪੱਥਰ ਦੇ,
ਸਾਡੇ ਹਿਰਦੇ ਖਿੰਗਰ।
ਇਹ ਅਰਜ ਤੇਰੀ ਦਿਲ ਤੇ,
ਕੋਈ ਅਸਰ ਨਾ ਕਰੇ।
ਅਸੀਂ ਗ਼ਰੀਬ ਮਛੇਰੇ ਨੀ............
ਅਸੀਂ ਦਰਦਾਂ ਘੇਰੇ.............
ਇਉਂ ਕਹਿ ਉਸਨੇ ਕੁੰਡੀਆ ਕਸੀਆਂ।
ਕੁੱਝ ਮਛਲੀਆਂ ਸੀ ਆ ਫਸੀਆਂ।
ਖਿੱਚ ਜਾਲ ਨੂੰ ਕੀਤਾ ਬਾਹਰ।

ਸ਼ਕੁੰਤਲਾ