ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਮਛਲੀਆਂ ਨੱਸ ਹੁਣ ਕਿੱਧਰ
ਕੱਢ ਮਛਲੀਆਂ ਪਾਈਆਂ ਬੋਝੇ।
ਝਾੜ ਜਾਲ ਨੂੰ ਸੁਟਿਆ ਮੋਢੇ।
ਲੰਘ ਦਲਦਲ ਤੇ ਲੰਘ ਸਰਕੜਾ।
ਲੰਘਦੇ ਝਿੜੀਆਂ ਮਲ੍ਹੇ ਪਲਾਹ.
ਠੰਡੀ ਸੀ ਸ਼ਾਮ ਨੂੰ ਚੀਰ।
ਆ ਪੁੱਜੇ ਉਹ ਘਰੇ ਅਖੀਰ।

ਤੱਕ ਸੁਆਣੀ ਆਈ ਬਾਹਰ।
ਕਰਨ ਰਸੋਈ ਲੱਗੀ ਆਹਰ।
ਫੜ ਹੱਥ ਵਿਚ ਇਕ ਦਾਤਰ ਤਿੱਖਾ।
ਇਕ ਦਾ ਪੇਟ ਪਾੜ ਦੋ ਕੀਤਾ।
ਸਾਰ ਚੀਰਦੀ ਹੋਈ ਹੈਰਾਨੀ।
ਉਸ ਵਿਚ ਮੁੰਦਰੀ ਪ੍ਰੇਮ ਨਿਸ਼ਾਨੀ।

ਦੇਣ ਵਾਲੈ ਦੇ ਰੰਗ ਅਨੋਖੇ।
ਦੇਣ ਵਾਲੇ ਦੇ ਢੰਗ ਅਨੋਖੇ।
ਦੇਣ ਵਾਲੇ ਦੇ ਰਾਹ ਨਿਆਰੇ।
ਦੇਣ ਵਾਲੇ ਦੇ ਵਾਰੇ ਵਾਰੇ।
ਦੇਣ ਵਾਲੇ ਦੇ ਚੋਜ ਨਿਰਾਲੇ।
ਸਾਕੀ ਭਰ ਭਰ ਦਏ ਪਿਆਲੇ।
ਦੇਣ ਵਾਲੇ ਦੀਆਂ ਦੂਰ ਬਲਾਈ।
ਉਸਦੀਆਂ ਉਹ ਜਾਣੇ ਸਾਈ।

ਰਾਤੀਂ ਨੀਂਦ ਖੁਸ਼ੀ ਨਾ ਪੈਂਦੀ।
ਰਹੀ ਸੁਆਣੀ ਉੱਠਦੀ ਬਹਿੰਦੀ।
ਪਹਿਲੇ ਪਹਿਰ ਨਾ ਮੁੱਕੀਆਂ ਗੱਲਾਂ।
ਦੂਜੇ ਪਹਿਰ ਨੀਂਦ ਦੀਆਂ ਛੱਲਾਂ।
ਤੀਜੇ ਪਹਿਰ’ ਚ ਸੁਪਨ ਸਕੀਆਂ।
ਮੁੰਦਰੀ-ਇਹ ਉਹੀ ਮੁੰਦਰੀ ਸੀ ਜੋ ਦੁਸ਼ਿਅੰਤ ਨੇ ਸ਼ਕੁੰਤਲਾ ਨੂੰ ਦਿੱਤੀ ਸੀ, ਅਤੇ ਜੋ ਰਸਤੇ ਵਿੱਚ ਨਦੀ ਵਿਚੋਂ ਲੰਘਦਿਆ ਸ਼ਕੁੰਤਲਾ ਦੀ ਉਂਗਲੀ ਵਿਚੋ ਡਿੱਗ ਪਈ ਸੀ ਅਤੇ ਜਿਸਨੂੰ ਕਿਸੇ ਜੀਵ ਦੇ ਭੁਲੇਖੇ ਇਹ ਮੱਛਲੀ ਨਿਗਲ ਗਈ ਸੀ।ਜਿਸ ਵੱਲੋਂ ਸਕੁੰਤਲਾ ਬੇ-ਖਬਰ ਸੀ।

ਸ਼ਕੁੰਤਲਾ॥108॥