ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਭ ਸਕੀਮਾਂ ਖੂਹੇ ਪਈਆਂ।
ਕੀ ਆਖੇ ਤੇ ਕਿਵੇਂ ਸੁਣਾਵੇ।
ਕਿਵੇਂ ਹਕੀਕਤ ਨੂੰ ਸਮਝਾਵੇ।
ਡੌਰ ਭੌਰ ਤੇ ਸੁੰਨ ਮਸੁੰਨ।
ਹੋ ਖੜ੍ਹਿਆ ਉਹ ਟੁੱਨ ਮਟੌਨ।

ਝੱਟ ਸਰਾਫ ਨੇ ਸੱਦ ਸਿਪਾਹੀ।
ਮੁੰਦਰੀ ਉਨ੍ਹਾਂ ਹੱਥ ਫੜਾਈ।
ਕਰਕੇ ਕੁੰਭਲਕ ਵੱਲ ਇਸ਼ਾਰਾ।
ਇਹ ਚੋਰ ਪਾਪੀ ਹਤਿਆਰਾ।
ਸ਼ਾਹੀ ਖਜਾਨੇ ਇਸ ਸੰਨ੍ਹ ਲਾਇਆ।
ਰਾਜ ਮੁੰਦਰੀ ਚੁਰਾ ਲਿਆਇਆ।
ਹੋਰ ਮਾਲ ਵੀ ਹੋਊ ਬਥੇਰਾ।
ਪਕੜੋ ਇਸਨੂੰ ਕਰਕੇ ਜੇਰਾ।
ਇਸ ਨੂੰ ਪੋਲੇ ਹੱਥ ਨਾ ਪਾਵੋ।
ਬੰਨ੍ਹ ਕੇ ਮੁਸ਼ਕਾਂ ਧੂਹ ਲੈ ਜਾਵੋ।
ਝੱਟ ਬੇੜੀਆਂ ਤੇ ਹੱਥਕੜੀਆਂ।
ਉਹਨਾਂ ਨੇ ਕੁੰਭਲਕ ਦੇ ਜੜੀਆਂ।
ਤੋਰ ਲਿਆ ਮਹਿਲਾਂ ਦੇ ਰਾਹ।
ਮਗਰ ਹਜੂਮ ਲੱਗਾ ਵਾਹ-ਵਾਹ।
ਜਿਉਂ-ਜਿਉਂ ਆਉਂਦੀ ਜਾਏ ਕਚਹਿਰੀ।
ਵਧਦੀ ਜਾਵੇ ਭੀੜ ਘਨੇਰੀ।
ਹੱਸਦੇ ਜਾਣ ਤੋਂ ਖਿਲੀਆਂ ਪਾਵਣ।
ਇਕ ਦੂਜੇ ਨੂੰ ਆਖ ਸੁਨਾਵਣ।
ਇਹ ਕੋਈ ਡਾਕੂ ਚੋਰ ਲੁਟੇਰਾ।
ਇਹ ਸ਼ੈਤਾਨ ਦਾ ਵੱਡਾ-ਵਡੇਰਾ।"
"ਇਹ ਤਾਂ ਅੱਖ ਕਨੁੱਖੀ ਝਾਕੇ,
ਇਹ ਤਾਂ ਮਹਿਲੀਂ ਮਾਰੇ ਡਾਕੇ।"
"ਉਪਰੋ ਕੀ ਇਸ ਰੂਪ ਵਟਾਇਆ,
ਇਹ ਤਾਂ ਲੁੱਟਦਾ ਮਾਲ ਸਵਾਇਆ।"
"ਇਹ ਕੋਈ ਵੱਡਾ ਅਪਰਾਧੀ,
ਇਸਨੇ ਦੁਨੀਆਂ ਲੁਟ ਕੇ ਖਾਧੀ।"
"ਇਹ ਤਾਂ ਨਿੱਤ ਲੁੱਟਾਂ ਲੁਟਦਾ ਸੀ,

ਸ਼ਕੁੰਤਲਾ॥110॥