ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੈਨੂੰ ਤਾਂ ਪਹਿਲਾਂ ਹੀ ਪਤਾ ਸੀ।"
"ਇਸਦੇ ਘਰ ਨੂੰ ਤਾਲੇ ਲਾਓ,
ਇਸਦੀ ਸੁਆਣੀ ਨੂੰ ਫੜ ਲਿਆਓ।"
"ਇਸ ਦੇ ਘਰ ਦੀ ਲਵੋ ਤਲਾਸ਼ੀ,
ਨਿਕਲੂ ਮਾਲ ਲੁੱਟ ਦਾ ਖਾਸੀ।"
"ਇਸ ਦੇ ਘਰ ਨੂੰ ਲਾ ਲਓ ਨਾਕੇ,
ਕਰ ਨਾ ਜਾਏ ਮਾਲ ਕੋਈ ਪਾਸੇ।"
ਭੇਜੋ ਕੁਮਕ ਸਖਤ ਘਨੇਰੀ।
ਇਸ ਨੇ ਊਧ ਮਚਾਈ ਨ੍ਹੇਰੀ।
ਕਿਸੇ ਗਰੋਹ ਦਾ ਇਹ ਸਰਦਾਰ।
ਇਹ ਕੋਈ ਗੱਬਰ ਸਿੰਘ ਖੂੰ-ਖਾਰ।
ਇਹ ਕੋਈ ਤਸਕਰ ਹੈ ਬਦਨਾਮ।
ਇਹ ਕੋਈ ਹਾਜੀ ਮਸਤਾਨ।
ਇਹ ਕੋਈ ਅਗਵਾਕਾਰ ਹਵਾਈ।
ਇਹ ਤਾਂ ਹੈ ਕੋਈ ਪਾਂਡੇ ਭਾਈ।
ਇਹ ਕੋਈ ਜ਼ਹਿਰੀ ਨਾਗ ਗੁਸੇਲਾ।
ਇਹ ਸੰਤਾਂ ............ ਦਾ ਕੋਈ ਚੇਲਾ।
ਇਉਂ ਗੱਲਾਂ ਕਰਦੀ ਲੌਕਾਈ।
ਜਾਵੇਂ ਪਿੱਛੇ ਦੂਣ ਸਵਾਈ।
ਕਿਥੋਂ ਚੱਲ ਕਿਥੇ ਗੱਲ ਆਈ।
ਜਾਵੇ ਕੁੰਭਲਕ ਨੀਵੀਂ ਪਾਈ।

ਇਉਂ ਕੁੰਭਲਕ ਨੂੰ ਧੱਕੇ ਮਾਰ।
ਖਿੱਚੀ ਜਾਣ ਪਿਆਦੇ ਚਾਰ।
ਖਿੱਚ ਧੂਹ ਕੇ ਆਖਾਰ ਕਾਰ।
ਪਹੁੰਚੇ ਰਾਜੇ ਦੇ ਦਰਬਾਰ।
ਮਹਾਰਾਜ! ਕਰਕੇ ਬਹੁ-ਜੇਰਾ।
ਫੜਿਆ ਹੈ ਇਕ ਵੱਡਾ ਲੁਟੇਰਾ।
ਖਾਸ ਤੁਸੀਂ ਜੋ ਸੀ ਬਣਵਾਈ।
ਉਹ ਮੁੰਦਰੀ ਹੈ ਏਸ ਚੁਰਾਈ।
ਬੋਲੇ ਨਾਲ ਹੰਕਾਰ ਪਿਆਦਾ।
1. ਪਾਂਡੇ ਭਾਈ- ਪਾਂਡੇ ਭਰਾ ਜਿਨ੍ਹਾਂ ਨੇ ਜਨਤਾ ਸਰਕਾਰ ਵੇਲੇ ਸ੍ਰੀਮਤੀ ਇੰਦਰਾ ਗਾਂਧੀ ਦੀ ਗ੍ਰਿਫਤਾਰੀ
ਦੇ ਰੋਸ ਵਜੋਂ ਇਕ ਜਹਾਜ਼ ਅਗਵਾ ਕੀਤਾ ਸੀ।

ਸ਼ਕੁੰਤਲਾ॥111