ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ, ਦੇ ਆਸ਼ੀਰਬਾਦ ਨਾਲ ਮੈਂਨੂੰ ਇਸਦੇ ਪੁਨਰ-ਪ੍ਰਕਾਸ਼ਨ ਦੀ ਪ੍ਰੇਰਨਾ ਮਿਲੀ। ਪ੍ਰਥਮ ਪ੍ਰਕਾਸ਼ਨ ਦਾ ਮੈਨੂੰ ਐਨਾਂ ਤਾਂ ਫ਼ਾਇਦਾ ਜ਼ਰੂਰ ਹੋਇਆ ਕਿ ਇਸ ਨਾਲ ਇਸ ਰਚਨਾ ਬਾਰੇ ਮੈਨੂੰ ਬਹੁਤ ਸਾਰੇ ਵਿਦਵਾਨਾਂ ਦੇ ਵਿਚਾਰ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿਚੋ ਸੁਆਮੀ ਜੀ ਦੇ ਆਸ਼ੀਰਬਾਦ ਸਮੇਤ, ਡਾ: ਜਗਤਾਰ ਪ੍ਰੋ. ਜਸਪਾਲ ਘਈ (ਫ਼ਿਰੋਜ਼ਪੁਰ) ਅਤੇ ਪ੍ਰੋ: ਪ੍ਰਿਤਪਾਲ ਸਿੰਘ ਮਹਿਰੋਕ (ਹੁਸ਼ਿਆਰਪੁਰ) ਦੇ ਵਿਚਾਰ ਇਸ ਸੰਕਲਨ ਵਿੱਚ ਛਾਪਣ ਦੀ ਧੰਨਵਾਦ ਸਹਿਤ ਖ਼ੁਸ਼ੀ ਲੈ ਰਿਹਾ ਹਾਂ।

ਮੈਂ ਇੱਥੇ ਇਹ ਦੱਸਣਾ ਵੀ ਜ਼ਰੂਰੀ ਸਮਝਦਾ ਹਾਂ, ਕਿ ਸੁਆਮੀ ਜੀ ਕੇਵਲ ਇਕ ਅਧਿਆਤਮਕ ਗੁਰੂ ਹੀ ਨਹੀਂ ਹਨ, ਬਲਕਿ ਇਕ ਜਾਨੀ-ਮਾਨੀ ਸਾਹਿਤਕ ਸ਼ਖ਼ਸੀਅਤ ਵੀ ਹਨ। ਉਨ੍ਹਾਂ ਦੀ ਪੁਸਤਕ ‘ਨੂਰ ਦੇ ਨੇੜੇ' ਦਾ ਸਾਹਿਤਕ ਸੱਥਾਂ ਵਿੱਚ ਖੂਬ ਚਰਚਾ ਹੁੰਦਾ ਰਿਹਾ ਹੈ।

ਅਫ਼ਸੋਸ ਹੈ ਕਿ ਸ੍ਰੀ ਚਰਨਜੀਤ ਸ਼ਰਮਾਂ (ਬਾਨੀ ਦੀਪਕ ਪਬਲਿਸ਼ਰਜ) ਉਨ੍ਹਾਂ ਦੇ ਸਪੁੱਤਰ ਸ੍ਰੀ ਦੀਪਕ ਸ਼ਰਮਾ ਅਤੇ ਡਾ: ਜਗਤਾਰ ਜਿਨ੍ਹਾਂ ਦੇ ਸਹਿਯੋਗ ਅਤੇ ਹੌਸਲਾ ਅਫਜ਼ਾਈ ਸਦਕਾ ਮੈਂ ‘ਸ਼ਕੁੰਤਲਾ' ਨੂੰ ਪਾਠਕਾਂ ਦੇ ਹੱਥਾਂ ਤੱਕ ਪਹੁੰਚਾਉਣ ਵਿਚ ਸਫਲ ਹੋਇਆ ਸਾਂ ਹੁਣ ਇਸ ਫਾਨੀ ਸੰਸਾਰ ਨੂੰ ‘ਅਲਵਿਦਾ' ਕਹਿ ਚੁੱਕੇ ਹਨ। ਗੁਰੂ 'ਸੁਆਮੀ ਜੀ' ਵੀ ਹੁਣੇ ਕੁੱਝ ਸਮਾਂ ਹੋਇਆ ਪ੍ਰੋਲਕ-ਗਮਨ ਕਰ ਚੁੱਕੇ ਹਨ। ਮੇਰੇ ਇਸ ਐਡੀਸ਼ਨ ਨੂੰ ਉਕਤ ਸਾਰੀਆਂ ਸਦਾ-ਬਹਾਰ ਸ਼ਖਸ਼ੀਅਤ ਦੇ ਪ੍ਰਤੀ ਸ਼ਰਧਾਂਜਲੀ ਦੇ ਰੂਪ ਵਿਚ ਵੀ ਦੇਖਿਆ ਜਾ ਸਕਦਾ ਹੈ।

ਉਪਰੰਤ ‘ਪੰ: ਜੀਵਿਤ ਸ਼ਰਮਾ' ਵਰਤਮਾਨ ਸੰਚਾਲਕ ਦੀਪਕ ਪਬਲਿਸ਼ਰਜ਼ ਜਲੰਧਰ ਦੇ ਧੰਨਵਾਦ ਸਹਿਤ ਮੈਂ ਆਪਣਾ ਇਹ ਸੰਕਲਨ ਸਾਹਿਤ-ਪ੍ਰੇਮੀਆਂ ਦੀ ਸੱਥ ਵਿੱਚ ਪੇਸ਼ ਕਰਨ ਦੀ ਆਗਿਆ ਮੰਗਦਾ ਹਾਂ।

-ਸੁਰਜੀਤ ਸਿੰਘ ਕਾਲੇਕੇ

Maths Master (Retd.)

ਪਿੰਡ ਤੇ ਡਾਕਖ਼ਾਨਾ ਕਾਲੇਕੇ,

ਤਹਿ-ਬਾਘਾਪੁਰਾਣਾ (ਮੋਗਾ)

94174-10736

ਸ਼ਕੁੰਤਲਾ ।।13॥