ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਹ ਤਾਂ ਚੋਰ ਕੋਈ ਹੈ ਡਾਢਾ।
ਇਉਂ ਕਹਿ ਨਾਲ ਸ਼ਾਹਨਾ ਕੀਤੀ।
ਮੁੰਦਰੀ ਪੇਸ਼ ਰਾਜੇ ਨੂੰ ਕੀਤੀ।

ਮੁੰਦਰੀ ਦਿੱਤੀ ਦੇਖ ਨਿਸ਼ਾਨੀ,
ਰਾਜਾ ਹੋ ਗਿਆ ਪਾਣੀ-ਪਾਣੀ
ਆਈ ਤ੍ਰੇਲੀ ਚੜ੍ਹਿਆ ਸਾਹ।
ਦਿਲ ਦੇ ਹਰੇ ਹੋ ਗਏ ਘਾਹ।
ਹੋਇਆ ਦੂਰ ਰਿਖੀ ਦਾ ਸਰਾਪ।
ਰਾਜਾ ਕਰਨ ਲੱਗਾ ਪਸ਼ਤਾਪ।
ਭੁੱਲੇ ਮਨ ਵਿਚ ਝੱਖੜ ਡਾਢੇ।
ਯਾਦ ਆ ਗਏ ਕੀਤੇ ਵਾਅਦੇ।
ਆ ਗਈ ਭੁੱਲੀ ਯਾਦ ਕਹਾਣੀ।
ਦਿਲ ਵਿਚ ਜਾਗੀ ਪ੍ਰੀਤ ਪੁਰਾਣੀ।
ਹੁਣ ਵਿਗੜੀ ਮੈਂ ਕਿਵੇਂ ਬਣਾਵਾਂ।
ਕਿਵੇਂ ਸਮੇਂ ਨੂੰ ਮੋੜ ਲਿਆਵਾਂ।
ਮਨ ਦੇ ਵਹਿਣੀ ਉਹ ਵਹਿ ਤੁਰਿਆ।
ਨਦੀ ਖਿਆਲਾਂ ਦੀ ਜਾ ਰੁੜ੍ਹਿਆ।
ਆਖ਼ਰ ਨੂੰ ਕਰ ਕੇ ਕੁਝ ਖਿਆਲ।
ਬੋਲਿਆ ਰਾਜਾ ਹੋਸ਼ ਸੰਭਾਲ।

ਸਣੇ ਮਛੇਰਾ ਸਣੇ ਸਰਾਫ਼।
ਲੈ ਜੋ ਵਿਚ ਖ਼ਜਾਨੇ ਖ਼ਾਸ।
ਭਰ ਦਿਓ ਝੋਲੀਆਂ ਖੁਲ੍ਹੇ ਆਮ।
ਦੇ ਦਿਓ ਮੂੰਹ ਮੰਗੇ ਇਨਾਮ।

ਲੱਗਾ ਰਾਜਾ ਰਹਿਣ ਉਦਾਸ।
ਥਿਰ ਨਾ ਰਹਿੰਦੇ ਹੋਸ਼ ਹਵਾਸ।
ਨਾ ਹੁਣ ਨਿੱਤ ਸਜੇ ਦਰਬਾਰ।
ਨਾ ਜੰਤਾ ਦੀ ਸੁਣੇ ਪੁਕਾਰ।
ਨਾ ਹੁਣ ਕੋਈ ਸਜੇ ਦੀਵਾਨ।
ਨਾ ਹੁਣ ਕਥਾ ਕੋਈ ਵਿਖਿਆਨ।
ਨਾ ਕੋਈ ਢੋਲੀ ਢੋਲ ਵਜਾਵੇ।
ਨਾ ਕੋਈ ਗੀਤ ਰਬਾਬੀ ਗਾਵੇ।

ਸ਼ਕੁੰਤਲਾ ॥112॥