ਨਾ ਸਾਰੰਗੀ ਮਿੱਠੇ ਤਾਣ।
ਨਾ ਗ਼ਜ ਗ਼ਜ਼ਲਾਂ ਕੱਢ ਲਿਆਣ।
ਨਾ ਕੋਈ ਝਾਂਜਰ ਦੀ ਛਣਕਾਰ।
ਨਾ ਕੋਈ ਘੁੰਗੁਰੂ ਦੀ ਟੁਣਕਾਰ।
ਕਵੀ ਨਾ ਗੱਲ ਦਿਲਾਂ ਦੀ ਕਹਿੰਦੇ।
ਨਾ ਹੁਣ ਮਨ ਪਰਚਾਣ ਸਾਜ਼ਿੰਦੇ।
ਗਾਣ ਕੱਵਾਲ ਨੇ ਕਿਤੇ ਕੱਵਾਲੀ।
ਨਾ ਕੋਈ ਤਾਲ ਮਿਲਾਵੇ ਤਾਲੀ।
ਚੂੜੇ ਵਾਲੀ ਬਾਂਹ ਉਲਾਰ।
ਗਾਵੇ ਨਾ ਹੁਣ ਕੋਈ ਨਾਰ।
ਨਾ ਕਸਰਤ ਕਰਦੇ ਭਲਵਾਨ।
ਬਣ ਅਖਾੜੇ ਗਏ ਸ਼ਮਸ਼ਾਨ।
ਚਾੜ੍ਹ ਮੁਛਹਿਰੇ ਬੈਹਣ ਨਾ ਸੂਰੇ।
ਸ਼ਾਹੀ ਕਾਇਦੇ ਨਿਯਮ ਅਧੂਰੇ।
ਨਾ ਹਿਣਕਣ ਤਬੇਲੀਂ ਘੋੜੇ।
ਹਾਥੀ ਬੈਠਣ ਸੌੜੇ-ਸੌੜੇ।
ਨਾ ਹੁਣ ਚੱਲਦੇ ਦੌਰ ਸ਼ਰਾਬ।
ਨਾ ਹੁਣ ਮੁਰਗੇ ਬਣਨ ਕਬਾਬ।
ਮਹਿਲਾਂ ਵਿਚ ਨਾ ਬਣੇ ਰਸੋਈ।
ਦਿੱਸੇ ਨਾ ਬਾਵਰਚੀ ਕੋਈ।
ਲੱਗੇ ਇੰਝ ਰਾਜ ਦਰਬਾਰ।
ਮਾਰੂਥਲ ਕੋਈ ਜਿਵੇਂ ਉਜਾੜ।
ਕੋਈ ਦੁਤ ਨਾ ਕੋਈ ਗੁਲਾਮ।
ਦੇਵੇ ਨਾ ਕੋਈ ਆਣ ਪੈਗਾਮ।
ਚਿੱਤ ਨਾ ਲੱਗੇ ਵਿਚ ਰਣਵਾਸ।
ਸੁੰਨੀਆਂ ਗਲੀਆਂ ਮਹਿਲ ਉਦਾਸ।
ਰਾਜਾ ਚਲਿਆ ਬਾਗੇ ਵੱਲ।
ਸ਼ਾਇਦ ਕੋਈ ਬਣ ਆਵੇ ਗੱਲ।
ਰਸਤਾ ਜੋ ਜਾਂਦਾ ਸੀ ਬਾਗ਼।
ਜਾਪੇ ਉਹ ਕੋਈ ਸੁੱਤਾ ਨਾਗ।
ਰਸਤੇ ਵਿਚ ਜਿੰਨੇ ਵੀ ਰੁੱਖ,
ਸ਼ਕੁੰਤਲਾ॥113॥