ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਨੂੰ ਲੱਗਿਆ ਜਾਪੇ ਦੁੱਖ।
ਬਾਗੇ ਦੇ ਪਹੁੰਚਾ ਦਰਵਾਜੇ।
ਫਿੱਕੇ ਲੱਗਣ ਵੱਜਦੇ ਵਾਜੇ।
ਹੁਰਾਂ ਨੇ ਆ ਸੀਸ ਨਿਵਾਏ।
ਪਰ ਰਾਜੇ ਨੂੰ ਰਾਸ ਨਾ ਆਏ।
ਜਿੰਨੇ ਭੇਟ ਹੋਏ ਗੁਲਦਸਤੇ।
ਸਭ ਰਾਜੇ ਨੂੰ ਜਾਪਣ ਸਸਤੇ।

ਕਲੀਆਂ ਵੰਡਣ ਨਾ ਮੁਸਕਾਣਾਂ।
ਹਰ ਫੁੱਲ ਜਾਪੇ ਅੱਧੋਰਾਣਾ।
ਖਿੜਿਆ ਨਾ ਕੋਈ ਘੁੱਗ ਗੁਲਾਬ।
ਤ੍ਰੇਲਾਂ ਵਿਚ ਨਾ ਦਿਸੇ ਸ਼ਰਾਬ।
ਗੇਂਦਾ ਨਾ ਕੋਈ ਰੰਗ ਚੰਬੇਲੀ।
ਨਾ ਕੋਈ ਭੌਰ ਕਰੇ ਅਠਖੇਲੀ।
ਵੇਲਾਂ ਆਪਣੇ ਛੱਡ ਸਹਾਰੇ।
ਡਿੱਗੀਆਂ ਵਾਂਗਰ ਢੱਠੇ ਢਾਰੇ।
ਤੱਕਲੇ ਤੰਦਾਂ ਗਈਆਂ ਗੁਆਚ,
ਭੁੱਲ ਗਈਆਂ ਕੱਤਣ ਦੀ ਜਾਚ।
ਬਾਗੀਂ ਪੈਲਾਂ ਪਾਉਣ ਨਾ ਮੋਰ।
ਪੰਛੀ ਚਹਿਕਣ ਕਰਨ ਨਾ ਸ਼ੋਰ।
ਚਕਵੀ ਸੁਰਜ ਚੰਦ ਚਕੋਰ।
ਜਾਪਣ ਜਿਉਂ ਜੰਗਲ ਦੇ ਜ਼ੋਰ।
ਕੁਦਰਤ ਵੀ ਜਾਪੇ ਉਦਾਸ।
ਰਾਜਾ ਬੈਠਾ ਹੋ ਨਿਆਸ।

ਕਿਸੇ ਮੁਸੱਵਰ ਨੂੰ ਬੁਲਵਾਓ।
ਇਕ ਸੁਹਣੀ ਤਸਵੀਰ ਬਣਾਓ।
ਨਦੀ ਮਾਲਿਨੀ ਵਗਦੀ ਹੋਵੇ।
ਸਪਣੀ ਵਾਂਗਰ ਲੱਗਦੀ ਹੋਵੇ।
ਉਸ ਦੇ ਨਾਲ ਮੁਹਾਣੇ ਲੱਗਦਾ।
ਆਸ਼ਰਮ ਹੋਵੇ ਇਕ ਮੁਨਿਵਰ ਦਾ।
ਕੋਇਲਾਂ ਬੋਲਣ ਮਿੱਠੇ ਬੋਲ।

ਸ਼ਕੁੰਤਲਾ ॥114॥