ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਸ਼ਾਂਤੀ ਚਿੱਤ ਅਡੋਲ।
ਪਹਾੜਾਂ ਦੀ ਇਕ ਹੋਏ ਕਤਾਰ।
ਉਸ ਉੱਪਰ ਮਿਰਗਾਂ ਦੀ ਡਾਰ।
ਇਕ ਮਿਰਗਾ ਮ੍ਰਿਗ ਦੇ ਕੋਲ।
ਬੱਚੜੇ ਦੇ ਸੰਗ ਕਰੇ ਕਲੋਲ।
ਆਪਣੀ ਨਾਲ ਸਿੰਕੀਂ ਉਹ ਖੱਬੀ।
ਖੁਰਕੇ ਆਂਚ ਓਸ ਦੀ ਸੱਜੀ।
ਵਲਕਲ ਦੇ ਪੱਤਿਆਂ ਸੰਗ ਸੱਜੀ।
ਇਕ ਮੱਮਟੀ ਹੋਏ ਫੁੱਲਾਂ ਕੱਜੀ।
ਸਬਜਾ ਉਪਵਨ ਹੋਵੇ ਸੋਹਣਾ।
ਵਾਤਾਵਰਨ ਹੋਏ ਮਨ ਮੋਹਣਾ।

ਉਪਵਨ ਦੇ ਵਿਚ ਸਖੀਆਂ ਹੋਵਨ।
ਹੂਰਾਂ ਜੋਬਨ ਮਤੀਆਂ ਹੋਵਨ।
ਹੋਣ ਕਰਦੀਆਂ ਉਹ ਚੁਲਬਲੀਆਂ।
ਮਧੁਮੱਖੀਆਂ ਜਿਉਂ ਛਤਿਓ ਹਿੱਲੀਆਂ।
ਸਖੀਆਂ ਦੀ ਇਕ ਹੋਵੇ ਰਾਣੀ।
ਵੇਲਾਂ ਨੂੰ ਹੋਏ ਪਾਉਂਦੀ ਪਾਣੀ।
ਢੱਕੀ ਉਸ ਦੀ ਗਾਗਰ ਹੋਵੇ।
ਕੋਈ ਪਿਆਰ ਦਾ ਸਾਗਰ ਹੋਵੇ।
ਮੋਢੇ ਉਸ ਦੇ ਹੋਣ ਨਿਵਾਏ।
ਉਹ ਫੁੱਲਾਂ ਨੂੰ ਪਾਣੀ ਪਾਏ।
ਜੂੜਾ ਥੋੜਾ ਹੋਏ ਢਿਲਕਿਆ।
ਜਿਉਂ ਗੋਦੀ ਵਿਚ ਬਾਲ ਲਿਲਕਿਆ।
ਗਰਦਨ ਝੁਕੀ ਹੋਵੇ ਕੁੱਝ ਅੱਗੇ।
ਭਾਰ ਹਿੱਕਾਂ ਦਾ ਡਿੱਗਦਾ ਲੱਗੇ।
ਸ਼ੈਵਾਲ ਘਾਹ ਦੀ ਅੰਗੀ ਹੋਵੇ।
ਕੁੱਝ ਕੁ ਹਿੱਕੜੀ ਨੰਗੀ ਹੋਵੇ।
ਵਲਕਲ ਦੀ ਹੋਵੇ ਤਨਵੰਗੀ।
ਐਪਰ ਧੁੰਨੀ ਹੋਵੇ ਨੰਗੀ।
ਤਿੰਨ ਚੌਥਾਈ ਰੇਸ਼ੋ ਪਾਵੋ।
ਪਾਸੇ ਪਰਨੇ ਖੜੀ ਦਿਖਾਵੋ।
ਤੋਤੇ ਦੀ ਚੁੰਝ ਵਰਗਾ ਨੱਕ |

ਸ਼ਕੁੰਤਲਾ॥115॥