ਪਾਰੇ ਰੰਗੀ ਹੋਵੇ ਅੱਖ।
ਠੋਡੀ ਹੋਵੇ ਵਾਂਗ ਬਦਾਮ।
ਹੋਵਣ ਬੁੱਲ੍ਹ ਨਸ਼ੀਲੇ ਜਾਮ।
ਗੋਲ ਅੰਗ ਹੋਵਣ ਬਰਫੀਲੇ।
ਸ਼ੇਲੀ ਵਾਂਗਰ ਤੀਰ ਨੁਕੀਲੇ।
ਤਿੱਖੇ ਨਕਸ਼ ਤੇ ਗੱਲ੍ਹਾਂ ਗੋਲ।
ਪਰ ਲੱਗਦੀ ਹੋਵੇ ਅਨਭੋਲ।
ਲੱਗੇ ਉਹ ਇੰਝ ਅਲਪੱਗ।
ਕੱਖਾਂ ਹੇਠਾਂ ਛੁਪਾਈ ਅੱਗ।
ਕੋਲੇ ਹੋਣ ਹੋਰ ਦੋ ਸਖੀਆਂ।
ਜਿਵੇਂ ਹੁਸਨ ਦੀ ਰਾਖੀ ਰੱਖੀਆਂ।
ਮੁਸ਼ੱਵਰ ਨੇ ਤਸਵੀਰ ਬਣਾ ਕੇ।
ਰਾਜੇ ਅੱਗੇ ਰੱਖੀ ਟਿਕਾ ਕੇ।
ਇਹ ਤਾਂ ਮੇਰੇ ਮਨ ਨੂੰ ਭਾਉਂਦੀ।
ਪਰ ਕੋਈ ਕਮੀ ਨਜਰ ਹੈ ਆਉਂਦੀ।
ਹਾਂ-ਹਾਂ ਆਇਆ ਹੁਣੇ ਖਿਆਲ।
ਆਪਣੀ ਛੁਹ ਬੁਰਸ਼ ਦੇ ਨਾਲ।
ਭੌਰਾ ਕੋਈ ਕਰੋ ਦੁਆਲੇ,
ਜੋ ਉਪਵਨ’ ਚੋ ਇਸ ਨੂੰ ਭਾਲੇ।
ਇਸ ਨੂੰ ਛੇੜੇ ਖੂਬ ਸਤਾਵੇ,
ਪਰ ਉਹ ਪਾਪੀ ਹੱਥ ਨਾ ਆਵੇ।
ਭੌਰੇ ਦੀ ਇਹ ਖੂਬ ਸਤਾਈ,
ਜਾਪੇ ਪਾਉਂਦੇ ਹੋਏ ਦੁਹਾਈ।
ਚਤੁਰ ਮਸ਼ਵਰ ਬੁਰਸ਼ ਸੰਭਾਲ,
ਰਾਜੇ ਦਾ ਫੜ ਲਿਆ ਖਿਆਲ।
ਚੌਪਿਆ ਰਾਜਾ ਚਿਤਰ ਦੇਖ,
ਇਹ ਤਾਂ ਰੇਖ ਚ ਵੱਜੀ ਮੇਖ।
ਪ੍ਰੇਮਵਿਦਾ ਤੇ ਇਹ ਅਨਸੂਆ,
ਭਰਮ ਨਹੀਂ ਹੈ ਇਹ ਸ਼ਕੁੰਤਲਾ।
ਹੁਣ ਤਾਂ ਪੀੜ ਹੋਰ ਭਰ ਆਈ,
ਰਾਜਾ ਲੱਗਾ ਰਹਿਣ ਸ਼ੁਦਾਈ।
ਸ਼ਕੁੰਤਲਾ ॥116॥