ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਕ ਮੇਰੀ ਤੇ ਵਸਦੇ-ਰਸਦੇ
ਦੋ ਪਿੰਡਾ ਦੇ ਦੋ ਥੇਹ ਹੋ ਗਏ
ਪਿਆਰ ਵਿਹੂਣੀਆਂ ਜਾਪਣ ਮੈਨੂੰ
ਛਾਤੀਆਂ ਕਬਰਸਤਾਨ ਮੇਰੀਆਂ।

ਮੇਰੀਆਂ ਢਾਕਾਂ ਦੇ ਬੰਨ੍ਹ ਉਤੋ
ਢਿਲਕ ਚੱਲੀ ਹੁਣ ਲਾਜ ਲੰਗੋਟੀ,
ਲੱਜ ਸ਼ਰਮ ਰਹਿ ਜਾਵੇ ਜੇ,
ਤੇਰੇ ਦਰ ਸੁਣੀਆਂ ਜਾਣ ਮੇਰੀਆਂ।

ਲੱਕ ਮੇਰੇ ਤੋਂ ਲਹਿ ਗਿਆ ਲਹਿੰਗਾ
ਤੇੜੋਂ ਚੱਲੀ ਤਿਲਕ ਤੜਾਗੀ
ਤੂੰ ਹੀ ਆ ਹੁਣ ਰੱਖ ਇੱਜ਼ਤਾਂ
ਬਣ ਕ੍ਰਿਸ਼ਨ ਭਗਵਾਨ ਮੇਰੀਆਂ।

ਕਮਰ ਮੇਰੀ ਨੂੰ ਕੀ ਮੈਂ ਆਖਾਂ,
ਕੌਣ ਕਰ ਗਿਆ ਕੰਮ ਕਲੱਲਾ,
ਕੰਵਲੀ ਦੀਆਂ ਕੰਵਲੀਆਂ ਕਰਤੂਤਾਂ
ਕਿਵੇ ਛੁਪਾਈਆਂ ਜਾਣ ਮੇਰੀਆਂ।

ਮੇਰੇ ਪਿੰਡੇ ਦੇ ਆਂਗਣ ਵਿਚ,
ਹੁਸਨ ਮੇਰੇ ਦਾ ਸੱਥਰ ਬੈਠਾ,
ਚੁੱਪ ਚੁਪੀਤੀਆਂ ਬੈਠੀਆਂ ਰੀਝਾਂ
ਆਈਆਂ ਜਿਵੇਂ ਮੁਕਾਣ ਮੇਰੀਆਂ।

ਜਾਨ ਮੇਰੀ ਨੇ ਜਾਣ ਬੁੱਝ ਕੇ
ਇਸ਼ਕ ਜੰਜੀਰ ਗਲੇ ਵਿਚ ਪਾਇਆ,
ਜਾਨ ਛੁਡਾ ਜਾਲਮ ਤੋਂ, ਨਿੱਤ ਹੁਣ,
ਮਿੰਨਤਾਂ ਕਰਦੀ ਜਾਨ ਮੇਰੀਆਂ।

ਇਉਂ ਹੀ ਭਰੀ ਪੀਤੀ ਬੈਠੀ ਨੂੰ,
ਮੈਨੂੰ ਪਤਾ ਨਹੀਂ ਕੈ ਯੁਗ ਹੋ ਗਏ
ਡਰਦੀ ਆਂ ਇਉਂ ਹੀ ਬੈਠੀ ਦੀਆਂ

ਸ਼ਕੁੰਤਲਾ॥121॥