ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/120

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਮਰਾਂ ਨਾ ਲੰਘ ਜਾਣ ਮੇਰੀਆਂ।
ਦਿਲ ਦੇ ਜਾਨੀ, ਦਿਲ ਨਹੀਂ ਲੱਗਦਾ,
ਦੇਹ ਦਿਲ ਨੂੰ ਦਿਲਬਰੀਆਂ ਆ ਕੇ,
ਦਿਲ ਦਾ ਦਰਦ ਉਹ ਜਾਣੇ, ਸਹਿਲਾਂ
ਜੋ ਪ੍ਰੀਤਾਂ ਨਿੱਭ ਜਾਣ ਮੇਰੀਆਂ।

(ਬ੍ਰਿਹੋਂ ਅਤੇ ਵੈਰਾਗ ਦੇ ਦੋ ਮਹੀਨੇ)

ਮੱਘਰ

ਮੱਘਰ ਮਘਦੀ ਅੱਗ ਇਸ਼ਕ ਦੀ
ਧੂੰਆਂ ਧੁਖੇ ਜੁਦਾਈ ਦਾ,
ਦਿਲ ਦਾ ਦਰਦ ਛੁਪਾਵਾਂ ਦਿਲ ਵਿਚ,
ਰੋਵਾਂ ਝੀਣੀ ਬਾਣ ਕੁੜੇ।

ਓਸ ਸਿਆਣੇ ਨੂੰ ਕੀ ਆਖਾਂ
ਉਹ ਸੋਹਣਾ ਸਮਰੱਥ ਕੁੜੇ,
ਮੈਂ ਮਾੜੀ ਮਸਕੀਨ ਇਆਣੀ,
ਉਹ ਸੂਰਾ ਸੁਲਤਾਨ ਕੁੜੇ।

ਕਰੀਂ ਕਰੁਲੀਆਂ ਕਾਂਵਾਂ ਆ ਕੇ,
ਬੈਠ ਬੰਨੇਰੇ ਸਾਡੇ ਤੇ,
ਏਸ ਬਹਾਨੇ ਸ਼ਾਇਦ ਸੋਹਣਾ
ਆਵੇ ਬਣ ਮਹਿਮਾਨ ਕੁੜੇ।

ਆ ਨੀ ਨਿੱਛੇ ਤੈਥੋਂ ਵਾਰੀ
ਯਾਦ ਕਰੇ ਜੇ ਪ੍ਰੀਤਮ ਨੀ,
ਰੱਬ ਬਹਾਨੇ ਉਸ ਦਾ ਨਾਂ ਹੀ
ਲੈ ਲਾਂ ਕਹਿ ਭਗਵਾਨ ਕੁੜੇ।

ਇਸ਼ਟ ਮੰਨਿਆ ਮੈਂ ਤਾਂ ਉਸ ਨੂੰ
ਕਰਦੀ ਰਵ੍ਹਾਂਗੀ ਪੂਜਾ ਨੀ,
ਉਸ ਦੀ ਮਰਜ਼ੀ ਦੇਵੇ ਜਾਂ ਨਾ,
ਦੇਵੇ ਕੋਈ ਵਰਦਾਨ ਕੁੜੇ।

ਸ਼ਕੁੰਤਲਾ॥122॥