ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਵੇਂ ਸੁਣਾਵਾਂ ਦੁੱਖੜੇ ਉਸ ਨੂੰ
ਉਹ ਉੱਚਾ ਮੈਂ ਨੀਵੀਂ ਨੀ,
ਮੈਂ ਸੱਤਵੇਂ ਪਾਤਾਲ ਚ ਰਹਿੰਦੀ,
ਉਹ ਅੱਠਵੇਂ ਅਸਮਾਨ ਕੁੜੇ।

ਮੱਘਰ ਮਾਹੀ ਮੁੜ ਨਾ ਆਇਆ,
ਉੱਚੀ ਉੱਠੀ ਕੁੱਖ ਕੁੜੇ,
ਲੱਲੀ ਫੱਲੀ ਤਾਹਨੇ ਮਾਰੇ,
ਮੈਨੂੰ ਹਿੱਕਾਂ ਤਾਣ ਕੁੜੇ।

ਪੋਹ

ਚੜ੍ਹਿਆ ਪੋਹ, ਪਈ ਦਿਲ ਖੋਹ,
ਕਾਹਦੀ ਜੂਨ ਵਿਜੋਗਣ ਦੀ,
ਹਰ ਇਕ ਪੋਹ ਦੇ ਵਾਂਗ ਅਸਾਡੇ,
ਇਸ਼ਕ ਦਮੂੰਹੀ ਲੜ ਨੀ ਗਈ।

ਐਸੇ ਡੰਗ ਬ੍ਰਿਹੋਂ ਨੇ ਮਾਰੇ,
ਮੁੜ ਗਏ ਘੁੰਡ ਪ੍ਰੀਤਾਂ ਦੇ,
ਟਪਕ-ਟਪਕ ਕੇ ਨੀਲੀ ਜ਼ਹਿਰ,
ਅੰਗ-ਅੰਗ ਵਿਚ ਚੜ੍ਹ ਨੀ ਗਈ।

ਚੀਰ ਕੇ ਕਾਲੀ ਰਾਤ ਡਰਾਉਣੀ
ਲੰਘ ਕੇ ਬਿੱਖੜੇ ਜੰਗਲ ਬੇਲੇ,
ਦੂਰ ਵਸੇਂਦੇ ਮਾਹੀ ਸੰਗ, ਸਾਡੇ
ਦਿਲ ਦੀ ਕੁੰਡੀ ਅੜ ਨੀ ਗਈ।


ਇਕ ਟਿਕ ਲਾ ਦੀਵੇ ਦੀ ਲੋਅ ਤੇ,
ਬੈਠ ਰਹੀ ਠੋਡੀ ਹੱਥ ਧਰ ਕੇ,
ਹਿਜਰ ਤੇਰੇ ਵਿਚ ਲੋਅ ਦੀ ਬੱਤੀ,
ਤੰਦ-ਤੰਦ ਹੋ ਸੜ ਨੀ ਗਈ।

ਦਮੂੰਹੀ-ਮੱਪ ਦੀ ਇਕ ਕਿਸਮ ਜਿਸਦੇ ਦੋ ਮੂੰਹ ਹੁੰਦੇ ਹਨ।ਇਸ ਬਾਰੇ ਇਹ ਮਿੱਥ ਹੈ ਕਿ ਜਿਸ ਕਿਸੇ ਦੇ ਇਹ ਜਿਸ ਮਹੀਨੇ ਲੜ ਜਾਵੇ ਤਾਂ ਬਾਰਾਂ ਸਾਲ ਤੱਕ ਹਰ ਸਾਲ ਉਸੇ ਮਹੀਨੇ ਹਰ ਹਾਲ ਲੜਦੀ ਰਹਿੰਦੀ ਹੈ।

ਸ਼ਕੁੰਤਲਾ॥123॥