ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਅੱਧੀ ਰਾਤ ਲੈ ਲੇਫ ਦੁੱਖਾਂ ਦਾ,
ਪੈ ਗਈ ਮੈਂ ਸਿਸਕੜੀਆਂ ਲੈਂਦੀ,
ਜ਼ਖਮੀ ਨਾਗਣਿ ਲੈ ਜ਼ਖ਼ਮ ਜਿਗਰ ਦੇ,
ਜਿਉਂ ਧਰਤੀ ਦੇ ਵਿਚ ਵੜ ਨੀ ਗਈ।

ਓਦੋਂ ਦਾ ਕੋਈ ਪੋਹ ਨਾ ਭਾਇਆ,
ਜਦ ਦੇ ਨੈਣ ਦੋ ਚਾਰ ਹੋ ਗਏ
ਪੋਹ ਮਹੀਨੇ ਵਿਚ ਤਾਂ ਸਾਡੀ
ਜਿੰਦ ਸੂਲੀ ਤੇ ਚੜ੍ਹ ਨੀ ਗਈ।

ਪੋਹ ਦੀ ਪੱਤਝੜ ਐਸੀ ਆਈ,
ਖੜੀ-ਖੜੀ ਦੀ ਆਂਗਣ ਦੇ ਵਿੱਚ
ਵਣ ਦੀ ਪਿਪਲੀ ਵਾਂਗ ਜਵਾਨੀ
ਪੱਤ-ਪੱਤ ਹੋ ਝੜ ਨੀ ਗਈ।

(ਦੋ ਮਹੀਨੇ ਬਾਅਦ ਸ਼ਕੁੰਤਲਾ ਇੱਕ ਪੁੱਤਰ ਨੂੰ
ਜਨਮ ਦਿੰਦੀ ਹੈ ਜਿਸ ਨਾਲ ਹੌਲੀ-ਹੌਲੀ ਉਸ
ਦਾ ਮਨ ਪਰਚ ਜਾਂਦਾ ਹੈ ਅਤੇ ਉਹ ਆਸ਼ਰਮ ਦੇ
ਵਾਤਾਵਰਣ ਨਾਲ ਘੁਲ ਮਿਲ ਜਾਂਦੀ ਹੈ।)

ਸ਼ਕੁੰਤਲਾ॥124॥