ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

12.ਤਲਾਸ਼
(ਰਾਜਾ ਸ਼ਕੁੰਤਲਾ ਦੀ ਭਾਲ ਵਿਚ ਨਿਕਲਦਾ ਹੈ।)

ਰਾਜੇ ਸੱਦਿਆ ਰਥਵਾਨ ਨੂੰ,
ਐ ਮਾਧਵ ਏਧਰ ਆ।
ਚੱਲ ਢੂੰਡਣ ਚੱਲੀਏ ਓਸ ਨੂੰ,
ਮੇਰਾ ਗਗਨੀ ਰੱਥ ਲੈ ਆ।
ਝੱਟ ਗਗਨੀ ਰੱਥ ਲੈ ਆ ਗਿਆ,
ਰੱਥਵਾਨ ਤਿਆਰ ਕਰਾ।
ਝੱਟ ਅਰਸ਼ੀ ਘੋੜੇ ਉੱਡ ਪਏ,
ਗਗਨਾਂ ਮੰਡਲਾਂ ਦੇ ਰਾਹ।
ਦੀਪਾਂ ਲੋਆਂ ਤੇ ਮੰਡਲਾਂ,
ਖੰਡਾਂ ਵਰਭੰਡਾਂ ਗਾਹ,
ਉਸ ਖਾਣੀ ਬਾਣੀ ਖੋਜੀਆਂ
ਅਕਾਸ਼ ਪਤਾਲੀਂ ਜਾ।
ਇੰਦਰ ਪੁਰੀ ਤੇ ਸ਼ਿਵ ਪੁਰੀ,
ਬ੍ਰਹਮ ਪੁਰੀ ਤੇ ਹੋਰ ਪਰ੍ਹਾਂ।
ਉਸ ਖੋਜੀ ਸੱਚੇ ਰੱਬ ਦੀ,
ਜੋ ਸੀ ਸੱਚੀ ਦਰਗਾਹ।
ਆਕਾਸ਼ ਗੰਗਾ ਵਿਚ ਢੂੰਡਿਆ,
ਜੋ ਹੈ ਰਿਖੀਆਂ ਦਾ ਰਾਹ।
ਉਸ ਨੇ ਸੱਤ-ਰੰਗੀ ਪੀਂਘ ਦੇ,
ਰੰਗ ਸੱਤੇ ਚੀਰੇ ਜਾ।
ਮੱਸਿਆ ਦਾ ਵਿਹੜਾ ਖੋਜਿਆ,
ਉਸ ਦੀਵੇ ਲੱਖ ਜਗਾ।

ਸ਼ਕੁੰਤਲਾ॥125॥