ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਕਾਮਦੇਵ ਦਾ ਢੂਡਿਆ,
ਦੇਖਿਆ ਰਤੀ1 ਦਾ ਘੁੰਗਟ ਲਾਹ।
ਨਦੀਆਂ ਦਾ ਨੇਫਾ ਫੋਲਿਆ,
ਨਾਭੀ ਸਾਗਰ ਢੂੰਡੀ ਜਾ।
ਉਸ ਕਬਰਾਂ ਪੁੱਟੀਆਂ ਸੁੰਨੀਆਂ,
ਛਾਣੀ ਸਿਵਿਆਂ ਦੀ ਸੁਆਹ।
ਮਤੇ ਸ਼ੇਰ ਚੀਤਾ ਕੋਈ ਉਸ ਨੂੰ,
ਹੋਵੇ ਨਾ ਗਿਆ ਖਾ।
ਉਸ ਸਾਰੇ ਜੰਗਲੀ ਜੀਆਂ ਦੇ,
ਢਿੱਡ ਪਾੜ ਕੇ ਦੇਖੇ।
ਉਸ ਜਲ ਥਲ ਪਰਬਤ ਖੋਜਿਆ,
ਖੱਡਾਂ, ਕੰਧਰਾ, ਦਰਿਆ।
ਜਿਉਂ ਹਨੂੰਮਾਨ ਸੀ ਲੱਭਦਾ,
ਫਿਰਦਾ ਸੀ ਮਾਤਾ।
ਜਿਉਂ ਕ੍ਰਿਸ਼ਨ ਮਣੀ2 ਨੂੰ ਲੱਭਦਾ,
ਹੋਇਆ ਫਿਰਦਾ ਬੌਰਾ।

1. ਰਤੀ- ਕਾਮਦੇਵ ਦੀ ਇਸਤਰੀ (ਉਸ ਨੇ ਸੋਚਿਆ ਮਤੇ ਕਾਮਦੇਵ ਨੇ ਖੁਦ ਹੀ ਸ਼ਕੁੰਤਲਾ ਨੂੰ

ਆਪਣੀ ਘਰਵਾਲੀ ਬਣਾ ਕੇ ਆਪਣੇ ਘਰ ਰੱਖ ਲਿਆ ਹੋਵੇ ਕਿਉਂਕਿ ਸ਼ਕੁੰਤਲਾ ਬਹੁਤ ਹੀ ਸੁੰਦਰ ਸੀ।

2. ਮਣੀ- ਕੋਹੇਨੂਰ ਹੀਰੇ ਦਾ ਪੁਰਾਣਾ ਨਾਮ ਹੈ। ਇਹ ਹੀਰਾ ਇਕ ਰਾਜੇ ਨੂੰ ਤਪਸਿਆ ਤੋਂ ਖੁਸ਼ ਹੋਕੇ ਸੂਰਜ ਨੇ ਤੋਹਫੇ ਵਜੋਂ ਦਿੱਤਾ ਸੀ। ਜੋ ਆਪ ਸ਼ਿਕਾਰ ਕਰਨ ਗਿਆ ਮਾਰਿਆ ਗਿਆ ਅਤੇ ਇਸ ਹੀਰੇ ਨੂੰ ਜਾਮਾਵੰਤ (ਇਕ ਸ਼ਕਤੀਸ਼ਾਲੀ ਰਿਛ) ਚੁੱਕ ਕੇ ਲੈ ਗਿਆ ਜਿਸ ਨੇ ਆਪਣੀ ਲੜਕੀ ਜਾਮਾਵੰਤੀ ਨੂੰ ਖੇਡਣ ਲਈ ਦੇ ਦਿੱਤਾ। ਇਸ ਹੀਰਾ ਚਰਾਉਣ ਦਾ ਝੂਠਾ ਇਲਜ਼ਾਮ ਕ੍ਰਿਸ਼ਨ ਤੋਂ ਲਾਇਆ ਗਿਆ ਜਿਸ ਨੂੰ ਲੱਭਣ ਲਈ ਕ੍ਰਿਸ਼ਨ ਨੂੰ ਕਾਫੀ ਮਿਹਨਤ ਕਰਨੀ ਪਈ) ਅੰਤ ਕ੍ਰਿਸ਼ਨ ਜੀ ਨੇ ਜੰਬੁ ਦੀਪ (ਜੰਮੂ) ਵਿਚ ਜਾ ਕੇ ਜਾਮਾਵੰਤ ਦੀ ਗੁਫਾ ਵਿਚ ਉਸ ਨਾਲ ਘੋਰ ਜੋਰੀ ਕਰਕੇ, ਉਸ ਨੂੰ ਹਰਾਇਆ। ਜਾਮਾਵੰਤ ਨੇ ਆਪਣੀ ਹਾਰ ਹੁੰਦੀ ਦੇਖ ਕੇ ਕ੍ਰਿਸ਼ਨ ਜੀ ਨਾਲ ਸਮਝੌਤਾ ਕਰ ਲਿਆ। ਆਪਣੀ ਲੜਕੀ ਦਾ ਵਿਆਹ ਕ੍ਰਿਸ਼ਨ ਜੀ ਨਾਲ ਕਰਕੇ ਇਹ ਮਣੀ ਉਸ ਨੂੰ ਦਾਜ ਵਜੇ ਦੇ ਦਿੱਤੀ।ਇਸ ਕੋਹੇਨੂਰ ਹੀਰੇ ਬਾਰੇ ਇਹ ਵੀ ਮਿਥ ਹੈ ਕਿ ਇਹ ਜਿਥੇ ਵੀ ਗਿਆ ਹੈ ਇਸ ਨੇ ਸਰਵਨਾਸ਼ ਹੀ ਕੀਤਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮਿਸਾਲ ਵੀ ਦਿੱਤੀ ਜਾਂਦੀ ਹੈ। ਅਤੇ ਜਦੋਂ ਦਾ ਇਹ ਅੰਗਰੇਜ਼ਾਂ ਪਾਸ ਗਿਆ ਹੈ ਉਦੋ ਤੋ ਹੀ ਇੰਗਲੈਂਡ ਦੀ ਟੀ ਪਾਵਰ ਦਿਨੋ ਦਿਨ ਘਟ ਰਹੀ ਹੈ।

ਸ਼ਕੁੰਤਲਾ॥126॥