ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤੇ ਕਿਸੇ ਦੈਂਤ ਦੇ ਘਰ ਵਿਖੇ,
ਉਹ ਭੁੱਲ ਵੜੀ ਹੋਏ ਜਾ।
ਤੇ ਉਸ ਦੀ ਸੁਆਣੀ ਇਸ ਡਰੋਂ,
ਮਤੇ ਦੈਂਤ ਨਾ ਜਾਵੇ ਖਾ।
ਕੋਈ ਬਣਾ ਪ੍ਰਿੰਦਾ1 ਉਸ ਨੂੰ,
ਦਿੱਤਾ ਕੰਧ ਨਾ ਹੋਏ ਲਾ।
ਲੱਖ ਮਣ ਪਾਣੀ ਪੰਡਤਾਂ,
ਤੋਂ ਉਸ ਨੇ ਲਿਆ ਮੰਤਰਾ।
ਸਾਰੀ ਧਰਤੀ ਤੇ ਉਸ ਨੂੰ,
ਦਿੱਤਾ ਸੀ ਛਿੜਕਾ।
ਕਿਸ ਬਹਾਨੇ ਸ਼ਾਇਦ ਉਹ,
ਜਾਏ ਅਸਲੀ ਰੂਪ ਚ ਆ।
ਲਾਈ ਉਸ ਨੇ ਆਪਣੀ,
ਪੂਰੀ ਜਿੰਨੀ ਸੀ ਵਾਹ।
ਐਪਰ ਕੋਈ ਉਸ ਦਾ,
ਲੱਗਿਆ ਨਾ ਥਹੁ ਪਤਾ।

ਪੰਜ ਤੱਤ ਦੀ ਦੇਹ ਓਸ,
ਕਰ ਦਿੱਤੀ ਹੋਊ ਫਨਾ।
ਮਿੱਟੀ ਵਿਚ ਮਿੱਟੀ ਮਿਲ ਗਈ,
ਤੇ ਹਵਾ ਚ ਮਿਲੀ ਹਵਾਂ।
ਕਤਰਾ ਸਾਗਰ ਵਿਚ ਵਹਿ ਗਿਆ,
ਮਿਲੀ ਕਿਰਨ ਸੂਰਜੇ ਜਾ।
ਹੋਈ ਆਪੇ ਵਿਚ ਅਭੇਦ ਉਹ,
ਕਿਸੇ ਜੋਤ ਨਾ ਜੋਤ ਮਿਲਾ।

1. ਪੁਰਾਣੀਆਂ ਲੋਕ-ਕਥਾਵਾਂ ਵਿਚ ਅਜਿਹਾ ਜ਼ਿਕਰ ਹੈ ਕਿ ਕੋਈ ਸ਼ਹਿਜ਼ਾਦਾ ਜਾਂ ਸ਼ਹਿਜ਼ਾਦੀ

ਰਸਤਾਂ ਭੁੱਲ ਕੇ ਕਿਸੇ ਦੈਤਾਂ ਦੇ ਘਰ ਚਲੇ ਜਾਂਦੇ ਹਨ। ਦੈਤ ਘਰ ਨਹੀਂ ਹੁੰਦਾ ਉਸ ਦੀ ਔਰਤ ਸ਼ਹਿਜ਼ਾਦੇ ਜਾਂ ਸ਼ਹਿਜ਼ਾਦੀ ਤੇ ਰਹਿਮ ਕਰਦੀ ਹੈ ਅਤੇ ਉਹ ਇਸ ਡਰੋ ਕਿ ਦੈਤ ਆ ਕੇ ਇਸ ਨੂੰ ਖਾ ਨਾ ਜਾਵੇ, ਉਸ ਨੂੰ ਮੁੱਖੀ ਜਾਂ ਕੋਈ ਹੋਰ ਪ੍ਰਿੰਦਾ ਬਣਾ ਕੇ ਕੰਧ ਨਾਲ ਚਿਪਕਾ ਦਿੰਦੀ ਹੈ।

ਸ਼ਕੁੰਤਲਾ॥127॥