ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

13. ਪੁਨਰ ਮਿਲਣ

ਥੱਕੇ ਟੁੱਟੇ ਸਫਰ ਮੁਕਾ ਕੇ,
ਫੇਰ ਮਿਲਣ ਦੀ ਝਾਕ ਮੁਕਾ ਕੇ।
ਪੌਣਾਂ ਦੇ ਰਾਹ ਚਾਲੋ ਚਾਲ,
ਥੱਕੇ ਅੰਗ ਮੰਦੜੇ ਹਾਲ।
ਮਾਨ ਸਰੋਵਰ ਪਹੁੰਚੇ ਆਏ,
ਹੇਮ-ਕੁੰਟ ਤੇ ਡੇਰੇ ਲਾਏ।
ਸੁਰਗ ਜਿਹੀ ਸੁੰਦਰ ਇਹ ਧਰਤੀ,
ਜਿੱਥੇ ਬੈਠ ਰਿਦ੍ਹੇ ਠੰਡ ਵਰਤੀ।
ਜਿੱਥੇ ਬੈਠ ਦੂਰ ਦੁੱਖ ਹੋਵਨ,
ਕਲ ਕਲੇਸ਼ ਨਾ ਕੋਲ ਖੜੋਵਨ।
ਜਿੱਥੇ ਬੈਠਿਆਂ ਨੱਸਣ ਪਾਪ,
ਮਿਟ ਜਾਵਣ ਝੋਰੇ ਸੰਤਾਪ।
ਪੂਰੀ ਹੋਏ ਅਧੂਰੀ ਆਸ਼ਾ,
ਏਥੋ ਨਾ ਕੋਈ ਜਾਏ ਨਿਰਾਸਾ।
ਝਿਮ-ਝਿਮ ਅੰਮ੍ਰਿਤ ਵਰਸੇ ਮੇਹੁ,
ਕਿਸੇ ਸੁਰਗ ਦੀ ਧਰਤੀ ਏਹੁ।
ਇਸ ਤੋਂ ਕੁੱਝ ਕੁ ਹੇਠਾਂ ਵੱਲ,
ਬਰਫ਼ ਢਲਾਣਾਂ ਉੱਪਰੋ ਚੱਲ।
ਇਹ ਵਾਦੀ ਤਪੋਵਨ ਕਹਾਵੇ,

ਸ਼ਕੁੰਤਲਾ॥129॥