ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਰਗ ਨਜ਼ਾਰਾ ਨਜ਼ਰੀਂ ਆਵੇ।
ਏਥੇ ਤੱਪੀ-ਤੱਪ ਨੇ ਕਰਦੇ,
ਏਥੇ ਰਿਖੀ ਰਾਮ ਨੂੰ ਰਟਦੇ।
ਵਜਦੀ ਵੀਣਾ ਰਾਮ ਨਾਮ ਦੀ,
ਸੱਦ ਨਾ ਏਥੇ ਕ੍ਰੋਧ-ਕਾਮ ਦੀ।
ਲੋਭ ਨਾ ਏਥੇ ਮੋਹ ਹੰਕਾਰ,
ਏਥੇ ਬੱਸ ਪਿਆਰ ਹੀ ਪਿਆਰ।
ਏਥੇ ਕਲਪ ਬ੍ਰਿਛ ਦੀਆਂ ਡਾਰਾਂ,
ਸੁਆਂਤ ਬੂੰਦ ਦੀਆਂ ਪੈਣ ਫੁਹਾਰਾ।
ਚਾਕੂ ਮੋਰ ਪਪੀਹੇ ਬੋਲਣ,
ਰੂਹ ਵਿਚ ਰਾਮ ਨਾਮ ਰਸ ਘੋਲਣ।
ਦੂਰ ਕੋਈ ਨਾਦੀ ਨਾਦ ਵਜਾਵੇ,
ਮਾਨੋ ਸੁੱਤੇ ਭਾਗ ਜਗਾਵੇ।
ਝਰਨੇ ਚਲਣ ਕਲ-ਕਲ ਕਰਦੇ,
ਮਾਨੋ ਕੋਈ ਕਵਿਤਾ ਪੜਦੇ।
ਮੋਰ ਪਪੀਹੇ ਬੋਲਣ ਤੋਤੇ,
ਮਾਨੋ ਦੇਵਣ ਦਾਦ ਸਰੋਤੇ।
ਮਾਨੋ ਕੋਈ ਅਮਰ ਕਹਾਣੀ,
ਸ਼ਿਵ ਗਿਰਜਾ* ਨੂੰ ਕਹਿੰਦੇ ਜਾਣੀ।
ਕਰੇ ਆਵਾਜ਼ ਦੂਰ ਕੋਈ ਧਾਰਾ,
ਮਾਨੋ ਗਿਰਜਾ ਭਰੇ ਹੁੰਗਾਰਾ।
ਥੋੜੀ ਦੂਰ ਡਿੱਗੇ ਕੋਈ ਧਾਰਾ,

*ਗਿਰਜਾ- ਸ਼ਿਵ ਜੀ ਦੀ ਇਸਤਰੀ ਪਾਰਬਤੀ ਨੂੰ ਗਿਰਜਾ ਆਖਿਆ ਜਾਂਦਾ ਹੈ ਜਿਸ ਦਾ ਅਰਥ ਹੈ ਪਹਾੜਾਂ ਦੀ ਪੁੱਤਰੀ।ਕਿਉਂਕਿ ਪਾਰਬਤੀ ਪਹਿਲੇ ਜਨਮ ਦਕਸ਼ ਪਰਜਾ ਪਤੀ ਦੀ ਲੜਕੀ

ਸੀ। ਸ਼ਿਵ ਜੀ ਦੇ ਸਰਾਪ ਕਾਰਨ ਦੂਸਰੇ ਜਨਮ ਉਸ ਨੇ ਹਿਮਾਲਾ ਦੇ ਘਰ ਜਨਮ ਲਿਆ।

2. ਸੁਆਮੀ- ਸੁਆਮੀ ਤੋਂ ਅਰਥ ਸੁਖਦੇਵ ਸੁਆਮੀ ਹੈ। ਅਮਰ ਨਾਥ ਦੀ ਗੁਫ਼ਾ ਵਿੱਚ ਸ਼ਿਵ ਜੀ, ਪਾਰਬਤੀ ਨੂੰ ਅਮਰ ਕਹਾਣੀ ਸੁਣਾਉਂਦੇ ਸਨ ਅਤੇ ਪਾਰਬਤੀ ਹੁੰਗਾਰਾ ਭਰਦੀ ਸੀ। ਇਕ ਤੋਤ (ਜਾਂ ਕਬੂਤਰ) ਦੇ ਆਂਡੇ ਵਿਚ ਪਿਆ ਇਕ ਬੱਚਾ ਇਹ ਕਥਾ ਸੁਣ ਰਿਹਾ ਸੀ। ਪਾਰਬਤੀ ਹੁੰਗਾਰਾ ਭਰਦੀ-ਭਰਦੀ ਸੌਂ ਗਈ ਅਤੇ ਉਸ ਦੀ ਥਾਂ ਤੇ ਆਂਡੇ ਵਿਚਲਾ ਬੱਚਾ ਹੁੰਗਾਰਾ ਭਰਨ ਲੱਗਾ। ਜਾਂ ਸ਼ਿਵ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਉਸ ਨੂੰ ਮਾਰਨ ਲਈ ਤ੍ਰਿਸ਼ੂਲ ਲੈ ਕੇ ਉਸ ਮਗਰ ਨੱਸੇ, ਪਰ ਕਿਉਂਕਿ ਉਹ ਬੱਚਾ ਅਮਰ ਕਹਾਣੀ ਸੁਣ ਕੇ ਅਮਰ ਹੋ ਚੁੱਕਾ ਸੀ, ਉਹ ਬੱਚਾ, ਫਿਰ ਸੁਖਦੇਵ ਸੁਆਮੀ ਦਾ ਅਵਤਾਰ ਹੋ ਕੇ ਜਨਮਿਆ। (ਮੂਲ ਕਹਾਣੀ ਕਾਫੀ ਲੰਬੀ ਹੈ।

ਸ਼ਕੁੰਤਲਾ॥130॥