ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਗ੍ਰੰਥ ਜੀ ਲੱਭੋ ਪੂਰਾ ਭਾਂਡਾ,
ਲੱਖ ਚੁਰਾਸੀ ਜੂਨੀ ਗੇੜ ਮੁਕਾਵੇ।
ਲੰਗਰ ਗੁਰੂ ਕਾ ਲੱਭੋ ਪੂਰ ਭੰਡਾਰਾ।
ਫੇਰ ਨਾ ਖਾਹਿਸ਼ ਖੁੱਧਿਆ ਪਿਆਸ ਸਤਾਵੇ।

ਵੇਦਾਂਤ-ਪ੍ਰਭਾਵ


ਤਾਂ ਵਿਸ਼ਵਾ ਮਿਤਰ ਨਾਂ ਦਾ ਇਕ ਹੋਇਆ ਮੁਨੀ ਮਹਾਂ
ਜਿਉਂ ਨਾਰਦ ਵਿਆਸ ਵਸ਼ਿਸ਼ਟ ਸੀ ਦ੍ਰੋਣ ਜਾਂ ਦੁਰਬਾਸਾ
.... ... ... ... ... ... ... .... ...
ਜਿਉਂ ਦਹਿਸਿਰ ਦੇ ਪਾਵਿਉਂ ਕਾਲ ਬੱਧਾ ਛੁੱਟ ਗਿਆਂ
ਜਿਉਂ ਨੀਲ-ਕੁੰਠ ਦੀਆਂ ਜਟਾਂ ਚੋਂ ਗੰਗਾ ਨਿਕਲੀ ਰਿਸਿਆ
... ... ... ... ... ... ... .... ...
ਜੋ ਗੌਤਮ ਨਾਰ ਅਹਲਿਆਂ ਦੇ ਰੂਪ ਤੇ ਡੁੱਲ੍ਹ ਗਿਆ।

ਇਹ ਕੋਈ 'ਸੂਪ ਨਖਾਂ' ਦੀ ਭੈਣ,
ਗੁੱਝਾ ਭੇਦ ਆਈ ਕੋਈ ਲੈਣ।
... ... ... ... ... ...
ਇਹ ਕੋਈ 'ਗਨਕਾ' ਚਕਲੇ ਵਾਲੀ,
ਇਹ ਕੋਈ 'ਰੱਤੀਂ ਕਾਮ-ਕੁਠਾਲੀ।

'ਮੀਰਾ' ਸੀ ਕੋਈ 'ਰਾਧਿਕਾ' ਸੀ
ਜਾਂ 'ਸਬਰੀ' ਕੋਈ ਅਹੀਰਣਿ ਸੀ।

'ਕਾਨ੍ਹ ਫੇਰ ਕੋਈ ਲੱਭੋ ਕਰਣੀ ਵਾਲਾ,
'ਕਨਸ' ਕੁਵਲੀਆਂ ਪੀੜ ਕਰਾਹੋਂ ਲਾਹਵੇਂ।
ਗੋਕਲ ਵਿਚ ਗਮਗੀਨ ਗੁਜਰੀਆਂ ਤਾਈਂ,
ਪਿਆਰ ਦੀ ਮਿੱਠੀ ਮੁਰਲੀ ਤਾਨ ਸੁਣਾਵੇ।

ਸ਼ਕੁੰਤਲਾ॥15॥