ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੂਹ ਮੇਰੀ ਵਿਚ ਰੰਗ ਰੁਹਾਨੀ,
ਨਸ਼ਾ ਕੋਈ ਚੜ੍ਹਿਆ ਹੈ ਜਾਣੀ।
ਜੀ ਕਰਦਾ ਏਥੇ ਹੀ ਰੁਲ ਜਾਂ,
ਇਸ ਦੀ ਮਹਿਕ ਵਿਚ ਹੀ ਘੁਲ ਜਾਂ।
ਬਿਨਾਂ ਸ਼ਾਂਤੀ ਕੁੱਝ ਨਾ ਹੋਰ,
ਏਥੇ ਨਾ ਦੁਨਿਆਵੀ ਸ਼ੋਰ।
ਇਉਂ ਆਸ਼ਰਮ ਦੀ ਉਪਮਾ ਕਰਦੇ,
ਉਹ ਅੱਗੇ ਨੂੰ ਜਾਣ ਵਿਚਰਦੇ।
ਜਿਵੇਂ ਸਰੋਵਰ ਵਿਚ ਹੰਸ ਤਰਦੇ,
ਉਹ ਮੁਸਕਾਣਾਂ ਜਾਣ ਖਿਲਰਦੇ।

'ਚਾਨਕ ਇਕ ਪਾਸਿਉਂ ਵੰਨੀ,
ਪਿਆ ਸ਼ੋਰ ਰਾਜੇ ਦੇ ਕੰਨੀਂ।
ਕੀ ਹੈ ਏਥੇ ਕੰਮ ਸ਼ੋਰ ਦਾ?
ਕੀ ਮਤਲਬ ਹੈ ਭੰਨ ਤੋੜ ਦਾ?
ਕਿਸਨੇ ਏਥੇ ਸ਼ੋਰ ਮਚਾਇਆ?
ਕਿਸਨੇ ਭੰਗ ਅਮਨ ਵਿਚ ਪਾਇਆ?
ਕੌਣ ਬੂਟਿਆਂ ਤਾਈਂ ਮਰੋੜੇ?
ਕੌਣ ਡਾਲੀਆਂ ਨੂੰ ਮਚਕੋੜੇ?
ਇਉਂ ਕੁਝ ਉਤਸਕਤਾ ਦੇ ਨਾਲ,
ਤੁਰਿਆ ਰਾਜਾ ਤਿੱਖੀ ਚਾਲ।
ਉਸ ਕੋਨੇ ਵੱਲ ਵਧਿਆ ਅੱਗੇ,
ਛੱਡ ਸਾਥੀਆਂ ਨੂੰ ਪਿਛਲੱਗੇ।
ਕੁੱਝ ਝੁੰਡਾਂ ਝਾੜਾਂ ਨੂੰ ਚੀਰ,
ਪਹੁੰਚਾ ਉਸ ਥਾਂ ਆਣ ਅਖੀਰ।
ਉੱਚੀ ਠੇਰੀ ਦੇ ਖੜ੍ਹ ਨਾਲ,
ਦੇਖਿਆ ਰਾਜੇ ਧੌਣ ਉਛਾਲ।

ਇਕ ਬਾਲਕ ਸੁੰਦਰ ਬਲਵਾਨ,
ਜੋ ਉਮਰੋ ਸੀ ਅਜੇ ਨਾਦਾਨ।
ਇਕ ਸ਼ੇਰ ਦੇ ਬੱਚੇ ਤਾਈਂ,
ਖਿੱਚ ਰਿਹਾ ਸੀ ਫੜ ਕੇ ਬਾਹੀਂ।
ਫੜ ਕੇ ਉਸਨੂੰ ਰਿਹਾ ਸੀ ਰੋਲ,

ਸ਼ਕੁੰਤਲਾ॥132॥