ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੱਜ ਮੈਂ ਇਸ ਦਾ ਢਿੱਡ ਪਾੜਨੈਂ।
ਉਸ ਦੇ ਬੋਲ ਰਾਜੇ ਮਨ ਬਹਿ ਗਏ,
ਮਾਨੋ ਕੱਢ ਕਲੇਜਾ ਲੈ ਗਏ।
ਚਾਹੇ ਉਸਨੂੰ ਗਲ ਨਾਲ ਲਾਇਆ,
ਇਹ ਕੁੱਝ ਆਪਣਾ, ਲੱਗੇ ਪਰਾਇਆ।

ਅੰਤ ਤਪੱਸਨੀ ਨੇ ਵਿਚ ਪੈ ਕੇ,
ਕੁਝ ਖਿਲੌਣੇ ਫਲ ਫੁੱਲ ਦੇ ਕੇ।
ਆਪਣੀ ਉਸ ਪੂਰੀ ਵਾਹ ਲਾਈ,
ਸ਼ੇਰ ਬੱਚੇ ਦੀ ਜਾਨ ਛੁਡਾਈ।

ਦੇਖ ਇਹ ਕੌਤਕ ਖੇਲ ਅਨੋਖਾ,
ਜੋ ਨਾ ਸੁਣਿਆ ਕਦੇ ਦੇਖਿਆ।
ਤੱਕ ਬਾਲਕ ਦੀ ਅਜਬ ਨੁਹਾਰ,
ਰਾਜੇ ਦੇ ਮਨ ਜਾਗਿਆ ਪਿਆਰ।
ਕਿਸ ਪੁਰਖ ਦੀ ਇਹ ਸੰਤਾਨ,
ਕਰੀਏ ਇਸ ਦੀ ਜਾਣ ਪਛਾਣ।

ਇੰਝ ਸੋਚ ਹੋ ਝਾੜੋਂ ਪਾਸੇ,
ਰਾਜਾ ਚੱਲ ਪਿਆ ਉਸ ਪਾਸੇ।
ਜਾ ਤਪਨੀ ਨੂੰ ਕਰੇ ਸੁਆਲ,
ਹੋਇਆ ਕੌਣ ਅਜਬ ਇਹ ਬਾਲ।
ਇਸਦਾ ਦੱਸੋ ਹਾਲ ਹਵਾਲ,
ਮੈਂ ਇਸਨੂੰ ਤੱਕ ਹੋਇਆ ਨਿਹਾਲ।
ਇਹ ਤਾਂ ਮੇਰੇ ਮਨ ਨੂੰ ਮੋਹਦਾਂ,
ਸੀਨੇ ਲਾ ਲਾਂ ਮਨ ਇਹ ਚਾਹੁੰਦਾ।
ਇਸਨੂੰ ਤੱਕ ਮੈਂ ਬਿਹਬਲ ਹੋਇਆ,
ਇਸ ਨੇ ਮਨ ਮੇਰਾ ਹੈ ਮੋਹਿਆ।
ਚੁੱਕ ਬਾਲਕ ਨੂੰ ਗਲੇ ਲਗਾਇਆ,
ਮੋਹ ਦਾ ਸਾਗਰ ਉਮਡ ਆਇਆ।

ਇਕ ਦਮ ਸੋਚੀ ਪੈ ਗਿਆ ਰਾਜਾ,
ਮੈਂ ਹਾਂ ਜੱਗ ਤੇ ਕੇਹਾ ਅਭਾਗਾ।

ਸ਼ਕੁੰਤਲਾ॥134॥