ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੁਦ ਆਇਆ ਰਾਜਾ ਦੁਸ਼ਿਅੰਤ,
ਸਾਡੀ ਕਵਲਾ ਸਖੀ ਦਾ ਕੰਤ।
ਚੱਲ ਸ਼ਕੁੰਤਲਾ ਨੂੰ ਲੈ ਆਈਏ,
ਸੁੱਕਦੀ ਵੇਲ ਨੂੰ ਪਾਣੀ ਪਾਣੀਏ।
ਚਮਕਿਆ ਉਸਦਾ ਭਾਗ ਸਿਤਾਰਾ,
ਡੁਬਦੀ ਨੂੰ ਮਿਲ ਗਿਆ ਕਿਨਾਰਾ।

ਇਉਂ ਕਹਿ ਨੱਸੀਆਂ ਵਾਹੋ ਦਾਹ,
ਰਲੇ ਖੁਸ਼ੀ ਵਿਚ ਸਾਹ ਨਾ ਸਾਹ।
ਫੁੱਲ ਗਈ ਗੱਲ ਮੂੰਹ ਵਿਚ ਆਈ,
ਰਲ ਮਿਲ ਦੋਨਾਂ ਆਖ ਸੁਣਾਈ।
ਆ ਸਖੀਏ ਅੱਜ ਕੰਤ ਬੁਲਾਵੇ,
ਤੇਰਾ ਮੁੱਖ ਦੇਖਣਾ ਚਾਹਵੇ।
ਉਹ ਚੱਲ ਆਏ ਤੇਰੇ ਦੁਆਰ,
ਖੁਦ ਚੱਲ ਕੇ ਕਰ ਲੈ ਦੀਦਾਰ।
ਚੁੱਕ ਕੇ ਗੋਦੀ ਖੜੇ ਕੁਮਾਰ,
ਉਸ ਢੱਕੀ ਦੇ ਪਰਲੇ ਪਾਰ।
ਭੁੱਲ ਗਏ ਤੈਨੂੰ ਵੱਸ ਸਰਾਪ,
ਅਣਜਾਣੇ ਹੋਇਆ ਇਹ ਪਾਪ।

ਉਸ ਘੜੀ ਨੂੰ ਪਛਤਾਂਦੇ ਨੇ,
ਤੈਨੂੰ ਤੱਕਣੋ ਘਬਰਾਂਦੇ ਨੇ।
ਉਂਝ ਤੇਰੇ ਬਿਨ ਹੈ ਅਵਜ਼ਾਰ,
ਖੁਦ-ਖੁਦ ਨੂੰ ਪਉਂਦੇ ਫਿਟਕਾਰ।
ਉਹੋ ਹੀ ਹੈ ਰਾਜਾ ਦੁਸ਼ਿਅੰਤ,
ਸਾਨੂੰ ਨਹੀਂ ਸ਼ੱਕ ਦਾ ਅੰਸ਼।
ਪਿਓ ਪੁੱਤਰ ਦੀ ਇਕ ਨੁਹਾਰ,
ਰਾਜੇ ਤੇ ਹੈ ਰਾਜ ਕੁਮਾਰ।

ਸੁਣ ਸ਼ਕੁੰਤਲਾ ਦੇਹ ਸੁੰਨ ਹੋਈ,
ਮਨ ਵਿਚ ਖੁਸ਼ੀ ਨਾ ਜਾਏ ਸਮੋਈ।
ਫੇਰ ਉਹ ਮਨ ਹੀ ਮਨ ਘਬਰਾਵੇ,
"ਐਵੇਂ ਤੁਹਾਨੂੰ ਭਰਮ ਪਿਆ ਵੇ।"

ਸ਼ਕੁੰਤਲਾ॥138॥