ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਬਣ ਤਾਰ ਚੀਰ ਕੇ ਲੈ ਗਈ।
ਇਹ ਤਾਂ ਠੀਕ ਉਹੀ ਦੁਸ਼ਿਅੰਤ,
ਮੇਰਾ ਪ੍ਰੀਤਮ- ਮੇਰਾ ਕੰਤ।
ਹੁਣ ਨਾ ਕਰ ਜਾਵੇ ਮੁਖ ਪਾਸੇ,
ਦੇਖਾਂ ਰੱਜ ਕੇ ਨੈਣ ਤਰਾਸ਼ੇ।
ਹੁਣ ਨਾ ਕਿਧਰੇ ਮੁਖ ਭੁਆਵੇ,
ਝਾੜ ਝੁੰਡ ਕੋਈ ਵਿਚ ਨਾ ਆਵੇ।
ਏਥੇ ਹੀ ਖੜ ਰੱਜ ਕੇ ਤੱਕਲਾਂ,
ਰੱਜ ਕੇ ਝੋਲ ਦੀਦ ਦੀ ਭਰਲਾਂ।
ਕੁਝ ਪਲ ਖੜ ਕੇ ਵਿੱਥਾਂ ਥਾਣੀਂ,
ਰੱਜ ਤੱਕਿਆ ਦਿਲਬਰ ਜਾਨੀ।

ਫੇਰ ਤਾਂ ਰੋਕਿਆ ਮਨ ਨਾ ਰੁਕਿਆ,
ਬੱਦਲ ਕੋਈ ਪ੍ਰੇਮ ਦਾ ਫੁਟਿਆ।
ਚੱਲੀ ਇਸ਼ਕ ਤੂਫਾਨ ਹਨ੍ਹੇਰੀ,
ਢੱਠੀ ਆਣ ਸਬਰ ਦੀ ਢੇਰੀ।
ਦਰਦ ਚੀਸ ਦੀ ਪਈ ਦੁਹਾਈ,
ਹੁਣ ਨਾ ਝੱਲੀ ਜਾਏ ਜੁਦਾਈ।
ਅੱਖੀਂ ਦੇਖ ਨਾ ਜਰਿਆ ਜਾਵੇ,
ਹੁਣ ਨਾ ਵਿਚ ਵਿਚੋਲਾ ਆਵੇ।
ਦਿਲ ਵਿਚ ਪ੍ਰੇਮ ਮਾਰੀਆਂ ਛੱਲਾਂ,
ਭੁੱਲੀ ਲੱਜ ਸ਼ਰਮ ਦੀਆਂ ਗੱਲਾਂ।
ਉਮਡ ਗਿਆ ਦਿਲ ਮੱਲੋ-ਮੱਲੀ,
ਦੌੜੀ ਵਾਂਗ ਸ਼ੁਦਾਈਆਂ ਝੱਲੀ।
ਲਿਪਟੀ ਸੰਗ ਪੀਆਂ ਦੇ ਜਾ ਕੇ,
ਦਿਲ ਚੋਂ ਸ਼ਰਮ ਸ਼ਰ੍ਹਾਂ ਦੀ ਲਾਹ ਕੇ।
ਦੁੱਖਾਂ ਦਰਦਾਂ ਪੀੜਾਂ ਮਾਰੀ,
ਤਰਲੇ ਮਿੰਨਤਾਂ ਕਰੇ ਵਿਚਾਰੀ।

ਹੁਣ ਤੂੰ ਮੈਨੂੰ ਛੱਡ ਨਾ ਜਾਵੀਂ,
ਹੁਣ ਨਾ ਰੋਗ ਜੁਦਾਈ ਲਾਵੀਂ।

ਸ਼ਕੁੰਤਲਾ॥141॥