ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਰਿਆਦ

ਸੁਣ ਫ਼ਰਿਆਦ ਪੀਰਾਂ ਦਿਆ ਪੀਰਾ,
ਸੁਣ ਰਹਿਮਤ ਵਾਲਿਆ ਸੱਜਣਾ ਵੇ ਹੋ।

ਤੈਂ ਪਰ ਵੱਡੜੀ ਆਸ ਅਸਾਡੀ
ਅਸੀਂ ਤੇਰੀ ਰਜਾਈਂ ਦਾਤਾ ਰੱਜਣਾ ਵੇ ਹੋ।

ਤੂੰ ਨਾ ਛੱਡੇ ਤਾਂ ਦਾਤਾ ਮੈਂ ਵੀ ਨੀ ਛੱਡਦਾ,
ਲੱਗ ਤੈਂ ਗੱਲ ਸਭ ਕੁਝ ਤੱਜਣਾ ਵੇ ਹੋ।

ਤੇਰੇ ਹਵਾਲੇ ਮੈਂਡਾ ਸਭ ਕੁਝ ਸਾਈਆਂ,
ਤੈਂ ਹੀ ਪਰਦਾ ਅਸਾਡਾ ਕੱਜਣਾ ਵੇ ਹੋ।

ਸ਼ਕੁੰਤਲਾ॥21॥