ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਫਿਰ ਵੀ ਕੁਝ ਬਿਹਬਲ ਲੱਗਦੀਆਂ,
ਜਿਉਂ ਪਿੰਜਰੇ ਫਸੀਆਂ ਹੋ।
ਜਾਂ ਪੀਅ ਆਪਣੇ ਪਰਦੇਸੀ ਦੇ,
ਉਹ ਬ੍ਰਿਹੇ ਗ੍ਰੱਸੀਆਂ ਹੋ।

ਹਿੱਕ ਧਰਤੀ ਦੀ ਤੇ ਘਾਹ ਦੀਆਂ,
ਕੁਝ ਤਿੱੜ੍ਹਾਂ ਲਾਸਾਨੀ ਹੋ।
ਅੰਗਾਂ ਰੌਂਦੀ ਲਾਲ ਰੱਤ,
ਮਦਹੋਸ਼ ਜਵਾਨੀ ਹੋ।
ਰੋੜਾਂ ਉਪਰ ਫ਼ਿਰਦੀਆਂ,
ਜੀਕਣ ਸੈਲਾਨੀ ਹੋ।
ਨਾ ਮਲ੍ਹਿਆਂ ਦਾ ਡਰ ਮੰਨਦੀਆਂ,
ਐਸੀਆਂ ਲਾਫਾਨੀ ਹੋ।
ਜਿਨ੍ਹਾਂ ਉਪਰ ਨਿੱਤ ਨੱਚਦੀ,
ਕੋਈ ਫਿਜਾਂ ਰੂਹਾਨੀ ਹੋ।
ਅੱਜ ਸਹਿਮ-ਸਹਿਮ ਪੱਬ ਧਰਦੀਆਂ,
ਜਿਉਂ ਉਮਰ ਨਾਦਾਨੀ ਹੋ।
ਬਿੱਟ-ਬਿੱਟ ਰਾਹਾਂ ਵੱਲ ਤਕਦੀਆਂ,
ਹੋਈਆਂ ਗ਼ਮਗ਼ਾਨੀ ਹੋ।
ਫਿੱਕਾ ਪੈ ਗਿਆ ਰੰਗ ਉਨ੍ਹਾਂ ਦਾ
ਜ਼ਰਦ ਕਾਸਾਨੀ ਹੋ।
ਲੱਗਣ ਜਿੱਦਾਂ ਸੁਣਦੀਆਂ,
ਕੋਈ ਦਰਦ ਕਹਾਣੀ ਹੋ।
ਜਾਂ ਰੁੱਸ ਗਿਆ ਕੋਈ ਢੋਲ,
ਉਨ੍ਹਾਂ ਦਾ ਦਿਲਬਰ ਜਾਨੀ ਹੋ।

ਸ਼ਕੁੰਤਲਾ॥23॥