ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਇਹ ਤਾਂ ਮੈਨੂੰ ਜਾਪਦਾ,
ਮੋਤੀ ਕੋਈ ਅਨਮੋਲ।
ਛਪਾਉਣ ਲਈ 'ਕਿਸੇ' ਜੱਗ ਤੋਂ,
ਕੋਈ ਆਪਣਾ ਕਾਲਾ ਪੋਲ।
ਇਸ ਸੁੰਨੇ ਵਿਚ ਉਜਾੜ ਦੇ,
ਆਪਣੇ ਲੜੋਂ ਦਿੱਤਾ ਹੈ ਖੋਹਲ।

ਕੋਈ ਦੱਸੋ ਮੈਨੂੰ ਖੋਹਲ ਕੇ,
ਇਹ ਗੱਲ ਕੋਈ ਲੱਗਦੀ ਗੋਲ।
ਦੂਜਾ ਪੰਛੀ
ਇਹ ਤਾਂ ਮਿੱਤਰਾ ਰੱਬ ਦੀ,
ਕੋਈ ਅਚਰਜ ਹੀ ਹੈ ਗੱਲ।
ਸਾਨੂੰ ਤਾਂ ਹੈ ਏਸਦਾ।
ਕੋਈ ਆਪ ਨੂੰ ਲੱਗਦਾ ਲੱਲ੍ਹ,
ਹੋਵੇ ਨਾ ਤਾਂ ਪੁੱਛੀਏ,
ਅਸੀਂ ਬੁੱਢੇ ਹੰਸ ਤੋਂ ਚੱਲ।
ਜੋ ਬੈਠਾ ਵਿਚ ਦਰਿਆ ਦੇ,
ਇਕ ਉੱਚੀ ਠੇਰੀ ਮੱਲ।
ਸਾਰੇ ਪੰਛੀ

ਠੀਕ ਸਮੇਂ ਤੇ ਠੀਕ ਦੋਸਤਾ,
ਦਿਤੈ ਤੂੰ ਸੁਝਾਅ।
ਚੱਲੋ ਚੱਲ ਪੁਛੀਏ ਓਸਨੂੰ,
ਅਸੀਂ ਗਲ ਵਿਚ ਪੱਲੂ ਪਾ।
(ਸਾਰੇ ਪੰਛੀ ਹੰਸ ਦੇ ਪਾਸ ਜਾਂਦੇ ਹਨ।)
ਸਾਰੇ ਪੰਛੀਆਂ ਹੰਸ ਨੂੰ,
ਜਾ ਕੀਤੀ ਨਿਮਸਕਾਰ।
ਅਤੇ ਪੁੱਛਣ ਲੱਗੇ ਓਸ ਤੋਂ,
ਗੁਰ ਮਰਿਆਦਾ ਅਨੁਸਾਰ।
ਸਾਨੂੰ ਦੱਸੀਂ ਬਾਬਾ ਬੁੱਢਿਆ,
ਤੂੰ ਸੱਚੀ ਗੱਲ ਨਿਤਾਰ।

ਸ਼ਕੁੰਤਲਾ॥26॥