ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਿ ਕਲੂਟੇ ਕਲਜੁਗ ਦੇ,
ਇਹ ਕੌਤਕ ਵਰਤ ਗਿਆ।
ਓਦੋਂ ਇਸ ਆਰੀਆ ਦੇਸ਼ ਦੀ,
ਸੀ ਨੀਮ ਗੁਲਾਬੀ ਭਾਅ।
ਪੁਰ ਰੌਣਕ, ਸਰਸਬਜ਼ ਜਹੀ,
ਸੀ ਚੱਲਦੀ ਨਿੱਤ ਸਬਾ।
ਵਾਂਗ ਦੁਲਹਨਾਂ ਗੁਟਕਦੀ,
ਇੱਥੇ ਰਹਿੰਦੀ ਸਦਾ ਫ਼ਿਜ਼ਾ।
ਉਸ ਵੇਲੇ ਸਾਡੇ ਦੇਸ਼ ਤੇ,
ਸੀ ਡਾਢਾ ਖ਼ੁਸ਼ੀ ਖੁਦਾ।
ਓਦੋਂ ਦੀ ਸਾਡੀ ਸੱਭਿਅਤਾ,
ਗਿਰਿ ਚੋਟੀਆਂ ਛੋਹੀਆਂ ਜਾ।
ਦੁਨੀਆਂ ਵਿਚ ਇਸ ਧਰਤ ਤੇ,
ਇਹ ਦੇਸ਼ ਸੀ ਸੁਰਗ ਜਿਹਾ।
ਪੰਛੀ
ਸਾਡੇ ਸੀਨੇ ਠੰਢਕ ਵਰਤਦੀ,
ਵਾਹ ਪਿਤਾਮਾ ਵਾਹ!
ਫਿਰ ਦੱਸੋ ਕਿਸਦੀ ਨਜ਼ਰ,
ਦੇਸ ਦੀ ਸੁੰਦਰਤਾ ਗਈ ਖਾ।
ਜਾਂ ਫੇਰ ਕਿਸੇ ਦਰਵੇਸ਼ ਦਾ,
ਇਹਨੂੰ ਲੱਗ ਸਰਾਪ ਪਿਆ।
ਹੰਸ
ਤਾਂ ਵਿਸ਼ਵਾਂ ਮਿੱਤਰ ਨਾਂ ਦਾ,
ਇਕ ਹੋਇਆ ਮੁਨੀ ਮਹਾ।
ਤੇ ਤੇਜਸਵੀ ਉਹ ਦੇਵਤਾ,
ਕੌਸ਼ਕ ਗੋਤਰ ਵਾਲਾ।
ਤਪੀਆਂ ਦੇ ਸਿਰ ਤਪੀ ਉਹ,
ਜਨਤਾ ਦਾ ਰਖਵਾਲਾ।

ਸ਼ਕੁੰਤਲਾ॥29॥