ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜਿਉਂ ਨਾਰਦ ਵਿਆਸ ਵਸ਼ਿਸ਼ਟ ਸੀ,
ਦਰੌਣ ਜਾਂ ਦੁਰਬਾਸਾ।
ਉਸ ਬੈਠ ਨਿਰਾਲੀ ਗੁੱਠ ਵਿਚ,
ਸੈ ਬਰਸਾਂ ਤਪ ਕੀਤਾ।
ਉਸ ਬ੍ਰਹਮਾ ਬਿਸ਼ਨੂੰ ਪੂਜਿਆ,
ਸਿਮਰੀ ਮਾਤਾ ਗਿਰਜਾ।
ਉਸ ਸਿਮਰਿਆ ਰਾਮ ਰਹੀਮ ਨੂੰ,
ਜੋ ਕਾਰਣ ਕਰਨ ਖੁਦਾ।
ਤਾਂ ਸੁਣਿਆਂ ਇੰਦਰ ਦੇਵ ਦਾ,
ਓਦੋਂ ਆਸਣ ਡੋਲ ਗਿਆ।
ਉਸ ਕਿਆ ਵਿਸ਼ਵਾ ਮਿਤਰ ਨੂੰ,
ਜੋ ਬੈਠਾ ਧੂਣੀਆਂ ਤਾ।
ਤੇ ਉਸਦੇ ਦਿਲ ਵਿਚ ਈਰਖਾ,
ਦਾ ਭਾਂਬੜ ਮੱਚ ਪਿਆ।
ਤੇ ਉਸਦਾ ਤਪ ਭੰਗ ਕਰਨ ਦੇ,
ਓਹ ਸੋਚਣ ਲੱਗਾ ਉਪਾਅ।

ਸੁਣਿਆ ਹੋਣੈ ਤੁਸੀਂ ਵੀ,
ਉਹ ਹੈ ਸਾੜੇ ਭਰਿਆ।
ਸਭ ਦੇਵਤਿਆਂ ’ਚੋਂ ਉਹ ਹੈ,
ਕਾਮੀ ਤੇ ਹਵਸ ਭਰਾ।
ਓਹ ਕਰਦਾ ਮੁਜਰੇ ਸੁਰਗ ਵਿਚ,
ਨਿੱਤ ਆਪਣੀ ਸਭਾ ਸਜਾ।
ਨਿੱਤ ਚੱਲਣ ਦੌਰ ਸ਼ਰਾਬ ਦੇ,
ਤੇ ਨਚਣ ਪਰੀਆਂ ਆ।
ਉਸਦੇ ਖਾੜੇ ਦੀਆਂ ਨਾਰਾਂ ਦਾ,
ਹੈ ਜੱਗ ਤੋਂ ਰੂਪ ਜੁਦਾ।
ਨਾਰਾਂ ਦੇ ਵਿਚ ਨਾਰ ਹੈ,
ਇਕ ਸੋਹਣੀ ਮੇਨਿਕਾ।
ਉਹਦੇ ਰੂਪ ਦੀ ਚੌਦਾਂ ਲੋਕ ਵਿਚ,
ਹੁੰਦੀ ਹੈ, ਨਿੱਤ ਚਰਚਾ।

ਸ਼ਕੁੰਤਲਾ॥30॥