ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਸ ਭੇਜੀ ਨਾਰ ਜੋ ਮੇਨਿਕਾ
ਸੋਹਣਾ ਹਾਰ ਸ਼ਿੰਗਾਰ ਲੁਆ।
ਧਰਤੀ ਨੂੰ ਕਾਂਬਾ ਛੁਟਿਆ,
ਤੇ ਅੰਬਰ ਹਿੱਲ ਗਿਆ।
ਜਦ ਚਲੀ ਹਨੇਰੀ ਵਾਂਗ ਉਹ,
ਲੱਖ ਵਾ ਵਰੋਲੇ ਖਾ।
ਜਿਉਂ ਦਹਿਸਰ ਦੇ ਪਾਵਿਉਂ,
ਕਾਲ ਬੱਧਾ ਛੁੱਟ ਗਿਆ।
ਜਿਉਂ ਨੀਲ-ਕੰਠ ਦੀਆਂ ਜਟਾਂ ’ਚੋਂ,
ਗੰਗਾ ਨਿਕਲੀ ਰਿਸਿਆ।
ਜਿਉਂ ਹਿੱਕ ਮੇਘ ਦੀ ਚੀਰਦੀ,
ਬਿੱਜ ਧਰਤੀ ਡਿੱਗੀ ਆ।
ਉਹ ਝੂਲੇ ਵਾਂਗਰ ਹਾਥੀਆਂ,
ਜਾਂ ਤੁਰਦੀ ਸੀ ਨਸ਼ਿਆ।
ਜਿਉਂ ਰੱਜਿਆ ਜੱਟ ਸ਼ਰਾਬ ਦਾ,
ਤੁਰਦਾ ਗੇੜੇ ਖਾ-ਖਾ।
ਉਸਨੂੰ ਆਪਣੇ ਰੂਪ ਦਾ,
ਕੋਈ ਚੜ੍ਹਿਆ ਲਗੇ ਨਸ਼ਾ।
ਜਿਉਂ ਨਾਗ ਮਣੀ ਨਾਲ ਖੇਡਦਾ,
ਹੋਇਆ ਫਿਰਦਾ ਬਉਰਾ।
ਜਿਉਂ ਮਾਣਸ ਦੇਹੀ ਲੱਭਦਾ,
ਸਦੀਆਂ ਦਾ ਦੈਂਤ ਭੁੱਖਾ।
ਉਸ ਕਾਲੀ ਬੋਲੀ ਰਾਤ ਨੂੰ,
ਦਿੱਤਾ ਇਕ ਦਮ ਰੁਸ਼ਨਾ।

ਗੁਲ ਹੋਈਆਂ ਖਾਰਾਂ ਡਾਲੀਆਂ,
ਸੁੱਕੇ ਚਮਨ ਗਏ ਮਹਿਕਾ।
ਜਾਂ ਪਹੁੰਚੀ ਕੁਟੀਆਂ ਰਿਖੀ ਦੀ,
ਅਖੀਂ ਚੜ੍ਹਿਆ ਕਾਮ ਨਸ਼ਾ।

ਸ਼ਕੁੰਤਲਾ ॥31॥