ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਝੱਟ ਕਾਮਦੇਵ ਵੱਸ ਹੋ ਗਿਆ,
ਸਾਰਾ ਹੀ ਚੌਗਿਰਦਾ।
ਚੀਲਾਂ, ਚਮਗਿੱਦੜਾ, ਉੱਲੂਆਂ,
ਦਿੱਤਾ ਚੜਚੋਲਾ ਪਾ।
ਜਾਂ-ਜਾ ਕੇ ਕੋਲੇ ਰਿਖੀ ਦੇ,
ਓਹ ਹੱਸੀ ਹੜ-ਹੜਾ।
ਜਾਂ ਚਾਰ ਚੁਫੇਰਾ ਗੂੰਜਿਆਂ,
ਜਿਉਂ ਪਰਬਤ ਪਾਟ ਗਿਆ।
ਤਾਂ ਮਸਤ ਵਜਦ ਵਿਚ ਰਿਖੀ ਦਾ,
ਸੀ ਛੁੱਟ ਧਿਆਨ ਗਿਆ।
ਜਿਉਂ ਹੀ ਉਸ ਅੱਖਾਂ ਖੋਲ੍ਹੀਆਂ,
ਉਹ ਸਭ ਕੁਝ ਭੁੱਲ ਗਿਆ।
ਇਸ਼ਕ ਹਕੀਕੀ ਓਸਦਾ,
ਦੁਨਿਆਵੀ ਹੋ ਚੱਲਿਆ।
ਖੜੀ ਮੇਨਿਕਾ ਨਾਰ ਤੇ,
ਓਹ ਪਲ ਵਿਚ ਡੁੱਲ੍ਹ ਗਿਆ।
ਸਭ ਕੀਤਾ ਕੱਤਰਿਆ ਓਸਨੇ,
ਝੱਟ ਦਿੱਤਾ ਖੂਹ ਵਿਚ ਪਾ।
ਤੇ ਸਾਰੇ ਜੱਗ ਤੋਂ ਦੋਸਤੋ,
ਇਹ ਲ੍ਹਾਂਭਾ ਖੱਟ ਲਿਆ।
ਪੰਛੀ ਹੈਰਾਨ ਹੋ ਕੇ
ਕੀ ਓਸੇ ਇੰਦਰ ਦੇਵ ਦਾ,
ਹੈ ਕੀਤਾ ਇਹ ਕਾਰਾ।
ਜੋ ਸੜ ਰਹੀ ਧਰਤੀ ਮਾਂ ਤੇ,
ਅੰਮ੍ਰਿਤ ਦੇਂਦਾ ਵਰਸਾ।
ਤੇ ਖੇਤਾਂ ਦੋ ਵਿਚ ਅੰਨ ਦੀ,
ਦਿੰਦਾ ਹੈ ਛਹਿਬਰ ਲਾ।
ਹੰਸ
ਹਾਂ ਓਸੇ ਇੰਦਰ ਦੇਵ ਦੀ,

ਸ਼ਕੁੰਤਲਾ॥32॥