ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕਿਤੇ ਰਹੇ ਹੋਣਗੇ ਝੂਰ।
ਇਹ ਅਦਲਾ-ਬਦਲੀ ਕੁਦਰਤੀ,
ਉਸ ਡਾਢੇ ਦਾ ਦਸਤੂਰ।
ਪੰਛੀ
ਬਾਬਾ ਤੇਰੀ ਗੱਲ ਦਾ,
ਅਸੀਂ ਮੁੱਲ ਨਾ ਸਕਦੇ ਪਾ।
ਐਦਾਂ ਦਾ ਹੀ ਸਮਾਂ ਕੋਈ,
ਜੇ ਧਰਤ ਤੇ ਜਾਵੇ ਆ।
ਹੋਣ ਕਾਮੇ ਮਾਲਕ ਖੇਤ ਦੇ,
ਪਿੰਡਾਂ ਦੇ ਹੋਣ ਭਰਾ।
ਫਿਰ ਕਿਉਂ ਨਾ ਏਸੇ ਧਰਤ ਤੇ,
ਅਸੀਂ ਲਈਏ ਸੁਰਗ ਵਸਾ।

(ਪਰ)ਇਸ ਵਰਤਮਾਨ ਦੇ ਯੁਗ ਦੀ,
ਥੋੜੀ ਜਿਹੀ ਹੋਰ ਸੁਣਾ।
ਇਸ ਬੱਚੇ ਦਾ ਕੀ ਬਣੇਗਾ,
ਜੋ ਵਿਚ ਉਜਾੜ ਪਿਆ।
ਜੋ ਓਸ ਕਮੀਨੀ ਮੇਨਕਾ,
ਮਾਰਿਆ ਹੈ ਪਰ੍ਹੇ ਵਗਾ।
ਜੋ ਨਾਲ ਹਨੇਰੀ ਜ਼ੁਲਮ ਦੀ,
ਵਲੋਂ ਚੂਆਂ ਟੁੱਟ ਗਿਆ।
ਹੰਸ
ਇਸਦਾ ਵੀ ਹੈ ਦੋਸਤੋਂ,
ਓਹੋ ਹੀ ਇਕ ਖੁਦਾ।
ਇਹ ਬੱਚੀ ਡਾਢੇ ਦੇ ਦਰੋਂ,
ਆਈ ਮਾੜੇ ਲੇਖ ਲਿਖਾ।
ਤਾਂਹੀਉਂ ਹੀ ਤਾਂ ਹੀ ਜੰਮਦੀ,
ਨੂੰ ਐਡਾ ਵਖਤ ਪਿਆ।

ਸ਼ਕੁੰਤਲਾ॥34॥