ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਡਰੀਏ ਉਸਦੀ ਕੁਦਰਤੋਂ,
ਜੋ ਪੁੱਠੀ ਵਗ ਜੇ ਵਾ।
‘ਸੁਲਤਾਨਾ ਘਾਉ ਕਰਾਏਂਦਾ,
ਉਹ ਡਾਢਾ ਬੇਪ੍ਰਵਾਹ।
ਤਾਂ ਮਾਲਕ ਤਖਤੇ ਤਉਸ ਦੇ,
ਕੋਈ ਠੂਠੇ ਖੈਰ ਨਾ ਪਾ।
ਇਸ ਦੀ ਟੁੱਟੀ ਵੀ ਦੋਸਤੋ,
ਉਹ ਆਪੇ ਗੰਢੇਗਾ।

ਔਹ ਦੇਖੋ ਸੁੰਦਰ ਗੁੱਠ ਵਿਚ,
ਇਕ ਆਸ਼ਰਮ ਦਿੱਸ ਰਿਹਾ।
ਜਿਥੇ ਮੋਰ ਝੁਰਮਟਾਂ ਪਾ ਖੜੇ,
ਤੇ ਕੋਇਲਾਂ ਰਹੀਆਂ ਗਾ।
ਘੁੱਗੀਆਂ ਕੁੰਗੂਆਂ ਤੇ ਤਿਲੀਅਰਾਂ,
ਹੈ ਰੱਖੀ ਛਹਿਬਰ ਲਾ।
ਦੂਰੋਂ ਹੀ ਇਸਦੀ ਜਾਪਦੀ,
ਕਿਤਨੀ ਸੁੰਦਰ ਆਭਾ।
ਇਥੇ ਰੱਬ ਦਾ ਰੂਪ ਹੈ, ਇਕ ਕਣਵ ਰਿਖੀ ਵਸਦਾ।
ਜੋ ਦੇਵਨੇਤ ਨਾ ਚੱਲ ਕੇ,
ਏਧਰ ਆ ਜਾਵੇਗਾ।
ਕੁਦਰਤ ਦੀ ਸੋਹਣੀ ਖੇਡ ਨੂੰ,
ਉਹ ਚੁੱਕ ਲੈ ਜਾਵੇਗਾ।
ਹਾਲ ਦੀ ਸਾਲ ਤਾਂ ਏਸਨੂੰ,
ਉਹ ਕਣਵ ਹੀ ਪਾਲੇਗਾ।
ਤੇ ਅੱਗੇ ਨੂੰ ਉਹ ਆਪਣੀ,
ਆਪੇ ਹੀ ਜਾਣੇਗਾ।
(ਸਾਰੇ ਪੰਛੀ ਇਸ ਵਚਿੱਤਰ ਕਥਾ ਨੂੰ ਸੁਣ ਕੇ ਬੜੇ ਹੈਰਾਨ ਹੁੰਦੇ ਹਨ। ਉਹ ਹੰਸ ਦਾ ਧੰਨਵਾਦ ਕਰਦੇ ਹੋਏ ਆਪੋ ਆਪਣੇ ਘਰਾਂ ਨੂੰ ਪਰਤ ਜਾਂਦੇ ਹਨ।)
ਅੱਗੇ ਕਹਾਣੀ ਕਲਮ ਦੀ ਜ਼ਬਾਨੀਂ।

ਸ਼ਕੁੰਤਲਾ॥35॥