ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਾ

ਫਿਰ ਵੀ ਤੂੰ ਮੈਨੂੰ ਦੇਖਣ ਦੇ,
ਇਹ ਕਿੰਨਾ ਚਿਰ ਨਾ ਡਰਦਾ ਹੈ।
ਜ਼ਰਾ ਹੋਰ ਅਗੈਰੇ ਲੈ ਚੱਲ ਤੂੰ,
ਦੇਖਾਂ ਭੱਜਦਾ ਕਿ ਖੜਦਾ ਹੈ।

(ਰਥਵਾਨ ਰਥ ਮੋੜਦਾ ਹੈ)


ਰੱਥ ਮੁੜਨਾ ਹੀ ਸੀ,
ਮੁੜ ਚੱਲਿਆ।
ਉਹ ਮਿਰਗ ਅਡੋਲ,
ਖੜਾ ਹੀ ਰਿਹਾ।
ਆਖਰ ਦੁਸ਼ਿਅੰਤ ਦੇ ਹੱਥ ਵਿਚੋਂ,
ਇਕ ਤੀਰ ਤੇਜ਼ ਜਿਹਾ।
ਨਿਕਲ ਗਿਆ।
ਕੁਦਰਤ ਮਾਲਕ ਦੀ,
ਐਪਰ ਉਹ,
ਨਾ ਮਿਰਗ ਨਿਸ਼ਾਨਾ ਬਣ ਸਕਿਆ।
ਤ੍ਰਬਕ ਕੇ ਤੀਰ ਦੇ ਫਣ ਤੋਂ ਉਹ,
ਝੱਟ ਆਸ਼ਰਮ ਦੇ ਵੱਲ ਨਸ ਚੱਲਿਆ।

ਦੁਸ਼ਿਅੰਤ ਦਾ ਖ਼ਾਲੀ ਤੀਰ ਗਿਆ?
ਹੈਂ! ਕੀ ਇਹ ਅੱਜ ਮੈਂ ਦੇਖ ਰਿਹਾ।
ਦੁੜਾ ਸਾਰਥੀ ਜਲਦੀ ਕਰ,
ਤੂੰ ਰਥ ਨੂੰ ਇਸਦੇ ਮਗਰ ਦੁੜਾ।
ਦੇਖਾਂ ਇਹ ਮੇਰੇ ਤੀਰਾਂ ਤੋਂ,
ਕਿਧਰ ਨੂੰ ਨੱਸ ਕੇ ਜਾਵੇਗਾ।
ਪਹਿਲਾਂ ਨੱਸ ਜਾਂਦਾ, ਬੱਚ ਜਾਂਦਾ,
ਪਰ ਹੁਣ ਜ਼ਰੂਰ ਮਰ ਜਾਵੇਗਾ।
(ਰੱਥ ਹਵਾ ਦੀ ਤੇਜ਼ੀ ਨਾਲ ਦੌੜਦਾ ਹੈ। ਮਿਰਗ ਵੀ ਡਰਦਾ ਮਾਰਿਆ ਆਪਣੀ ਪੂਰੀ

ਸ਼ਕੁੰਤਲਾ