ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਦੁਸ਼ਿਅੰਤ

ਚੱਲ ਅਰੁਣ ਵੀਰ, ਇਸ ਪਰਖ ਘੜੀ,
ਇਸ ਦੀ ਵੀ ਸ਼ੱਕ ਮਿਟਾ ਦੇਈਏ।
ਇਸ ਨਵੇਂ ਮਰੀਚ ਦੇ ਬੱਚੇ ਨੂੰ,
ਅੱਜ ਨਵਾਂ ਹੀ ਸਬਕ ਸਿਕਾ ਦੇਈਏ।

(ਦੇਰ ਤੱਕ ਮਿਰਗ ਦਾ ਪਿੱਛਾ ਕਰਕੇ ਰਾਜਾ
ਅਤੇ ਉਸਦਾ ਘੋੜਾ ਦੋਵੇਂ ਵਿਆਕੁਲ ਹੋ ਜਾਂਦੇ ਹਨ।)


ਦੁਸ਼ਿਅੰਤ


ਮੈਂ ਹੰਬ ਗਿਆ,
ਮੈਂ ਥੱਕ ਗਿਆ।
ਮੈਂ ਹਫ਼ ਗਿਆ,
ਮੈਂ ਅੱਕ ਗਿਆ।
ਚੂਰਾ ਹੋ ਗਈ ਏ ਦੇਹ ਮੇਰੀ,
ਓ ਅਰੁਣ,
ਕਿਉਂ ਤੂੰ ਵੀ ਤ੍ਰਬੱਕ ਗਿਆ।
ਉਹ ਚਲਾ ਗਿਆ!
ਉਹ ਚਲਾ ਗਿਆ!!
ਉਹ ਸੰਘਣੇ ਝੁੰਡ ਵਿਚ ਵੜ ਚੱਲਿਆ।

(ਦੁਸ਼ਿਅੰਤ ਮਨ ਹੀ ਮਨ ਵਿਚ)


ਇਸ ਕਮਾਣ, ਇਨ੍ਹਾਂ ਤੀਰਾਂ ਤੋਂ,
ਕੰਬ ਗਏ ਭਿਆਨਕ ਨਿਸਚਰ ਵੀ
ਇਸ ਕਮਾਣ ਤੇ ਮਾਣ ਕਰੇ,
ਸੁਰਗਾਂ ਦਾ ਰਾਜਾ ਇੰਦਰ ਵੀ।
ਅੱਜ ਕੀ ਕਾਰਣ? ਨਾ ਮਾਰ ਸਕੀ,
ਇਹ ਇਕ ਮਮੂਲੀ ਬਨਚਰ ਵੀ।

(ਫਿਰ ਹਠ ਕਰਕੇ ਘੋੜੇ ਨੂੰ ਸੰਬੋਧਨ
ਕਰਦਾ ਹੋਇਆ)

1. ਨਿਸਚਰ - ਰਾਤ ਨੂੰ ਚੱਲਣ ਵਲਾਲੇ ਭੂਤ-ਪ੍ਰੇਤ ਆਦਿ। 2. ਰਾਜਾ ਇੰਦਰ ਦੁਸ਼ਿਅੰਤ ਦਾ ਦੋਸਤ ਸੀ ਅਤੇ ਔਖੇ ਸਮੇਂ ਇੰਦਰ ਵੀ ਦੁਸ਼ਿਅੰਤ ਤੋਂ ਸਹਾਇਤਾ

ਲੈਂਦਾ ਸੀ। } 3. ਬਨਚਰ - ਵਣਾਂ ਵਿਚ ਵਿਚਰਣ ਵਾਲੇ ਜੰਗਲੀ ਜਾਨਵਰ।

ਸ਼ਕੁੰਤਲਾ ॥43॥