ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੇ ਅਰੁਣ, ਹੈ ਤੂੰ ਵੀ ਤੇਜਸਵੀ,
ਤੇ ਮੇਰਾ ਵੀ ਦੁਸ਼ਿਅੰਤ ਹੈ ਨਾਂ।
ਤੂੰ ਵੀ ਨਾਂ ਰਹਾਂ, ਮੈਂ ਵੀ ਨਾ ਰਹਾਂ,
ਪਰ ਰਹਿ ਨਾ ਸਕੇ ਇਹ ਮ੍ਰਿਗ-ਤ੍ਰਿਸ਼ਨਾ।

ਰਾਜੇ ਨੇ ਚਿੱਲਾ ਚੜਾ ਦਿੱਤਾ,
ਮ੍ਰਿਗ ਵੀ ਆਸ਼ਰਮ ਵਿਚ ਜਾ ਪੁੱਜਾ।
ਬੇਸ਼ੱਕ ਜੇ ਤੀਰ ਇਹ ਛੁੱਟ ਜਾਂਦਾ,
ਤਾਂ ਮਿਰਗ ਦੀ ਅਲਖ ਮੁਕਾ ਦਿੰਦਾ।
"ਨਾ ਮਾਰੋ" ਦੀ ਮਿੱਠੀ ਸੁਰ ਨੇ,
ਰਾਜੇ ਨੂੰ ਸੰਨ ’ਚੋਂ ਰੋਕ ਲਿਆ।
ਇਹ ਕਹਿ, ਸਰੀਰ ਇਕ ਵੇਲ ਜਿਹਾ,
ਉਸ ਮਿਰਗ ਉਦਾਲੇ ਲਿਪਟ ਗਿਆ।

ਰਾਜਾ ਵਿਚੇ ਵਿੱਚ ਉਲਝ ਗਿਆ,
ਹੈਂ! ਕਿਸ ਨੇ ਉਸਨੂੰ ਰੋਕ ਲਿਆ?
ਉਸਨੇ ਜ਼ਰੂਰ ਕੁਝ ਦੇਖਿਆ ਸੀ,
ਜੋ ਮਿਰਗ ਨਾਲ ਹੀ ਘੁਲ ਮਿਲ ਗਿਆ।
ਉਸਦਾ ਚਿੱਲਾ ਚੜ੍ਹਿਆ ਹੀ ਰਿਹਾ,
ਉਹ ਪੱਥਰ ਬਣ, ਤੱਕਦਾ ਹੀ ਰਿਹਾ।
ਆਖਰ ਕਮਾਣ ਢਿੱਲੀ ਪੈ ਗਈ,
ਤੇ ਤੀਰ ਉਹਦੇ ਚੋਂ ਡਿੱਗ ਪਿਆ।
ਉਸ ਮਿਰਗ ਅਤੇ ਮ੍ਰਿਗ-ਨੈਣੀ ਨੂੰ,
ਉਹ ਇੱਕ ਟੱਕ ਲਾ ਵੇਂਹਦਾ ਹੀ ਰਿਹਾ।

(ਰਾਜਾ ਮਨ ਹੀ ਮਨ ਵਿਚ)


ਮੈਂ ਕਿਉਂ ਵਿਚੋਂ ਉਲਝ ਗਿਆ,
ਹੈ! ਕਿਸ ਨੇ ਮੈਨੂੰ ਰੋਕ ਲਿਆ?
ਕਿਉਂ ਕਮਾਣ ਢਿੱਲੀ ਪੈ ਗਈ,
ਕਿਉਂ ਤੀਰ ਇਹਦੇ ’ਚੋਂ ਡਿੱਗ ਪਿਆ,
ਹੈ ਸ਼ਿਕਾਰ ਸਾਹਮਣੇ ਖੜਾ ਮਿਰਾ,

ਸ਼ਕੁੰਤਲਾ ॥44॥