ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਕਿਉਂ ਨਹੀਂ ਕਰਦਾ ਵਾਰ ਪਿਆ?
ਮੈਂ ਆਇਆ ਚੱਲ ਸ਼ਿਕਾਰ ਤੇ ਸਾਂ,
ਲੱਗਦੈ, ਸ਼ਿਕਾਰ ਖੁੱਦ ਹੋ ਚਲਿਆ।
ਹਾ-ਗੁੱਸਾ ਮੇਰਾ ਕਿਧਰ ਗਿਆ,
ਕਿਉਂ ਪਿੰਡਾ ਠੰਢਾ ਹੋ ਚੱਲਿਆ।
ਹੇ ਅਰੁਣ, ਇਹ ਕੌਣ ਮ੍ਰਿਗ-ਨੈਣੀ,
ਮੇਰੇ ਵੱਲ ਨਜ਼ਰਾਂ ਖੜੀ ਟਿਕਾ?

ਉਲਟੀ ਇਹ ਕਿਉਂ ਸਾਡੇ ਤੇ,
ਨੈਣਾਂ ਦੇ ਤੀਰ ਰਹੀ ਬਰਸਾ।
ਗੱਲ ਮਾਧਵ ਦੀ ਚੇਤੇ ਆਉਂਦੀ,
ਇਹ ਮਿਰਗ ਨਹੀਂ, ਹੈ ਮ੍ਰਿਗ-ਤ੍ਰਿਸ਼ਨਾ।

ਸ਼ਕੁੰਤਲਾ ॥45॥