ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਨਸੂਆ
ਬੋਲ ਸਖ਼ੀ ਮਹਿਮਾਨ ਬੁਲਾਵੇ।
ਬੋਲ ਤੁਹਾਡੇ ਸੁਣਨਾ ਚਾਹਵੇ।
ਲੱਗਦੇ ਹੱਥੀਂ ਕਰਜ਼ ਚੁਕਾਦੇ।
ਨੀ ਕੋਇਲੇ, ਕੋਈ ਗੀਤ ਸੁਣਾ ਦੇ।
ਸ਼ਕੁੰਤਲਾ
ਖਿੱਝ ਰਾਣੀ ਬੋਲੇ ਇਹ ਬੋਲ।
"ਨਾਲ ਅਜਨਬੀ ਕਰੇ ਮਖੌਲ,
ਸ਼ਿਸਟਾਚਾਰ ਟੰਗਿਆ ਛਿੱਕੇ,
ਬੇਢੰਗੇ ਢੰਗ ਕਿੱਥੋਂ ਸਿੱਖੋ?"
"ਵਾਹ! ਕਹਿ ਰਾਜਾ ਹੋਇਆ ਨਿਹਾਲ।
ਖ਼ਤਮ ਹੋ ਗਿਆ, ਵਾਹ! ਕਮਾਲ"!!
ਸੁਣ ਰਾਜੇ ਦੇ ਬੋਲ ਤਰਾਸ਼ੇ।
ਦਿਲ ਵਿਚ ਉੱਠੇ ਚਾ ਹੁਲਾਸੇ।
ਬੁੱਲਾਂ ਵਿਚ ਸਿਮਟ ਗਈ ਹਾਸੇ।
ਪੱਲੂ ਸਾਂਭ ਖੜੋ ਗਈ ਪਾਸੇ।
ਖੜੀ ਰਹੀ ਹੋ ਇੱਕਲ ਵਾਂਝੇ।
ਬੋਲ ਨੈਣਾਂ ਦੇ ਹੋ ਗਏ ਸਾਂਝੇ।
ਮਨ ਹੀ ਮਨ ਹੋਈ ਹੈਰਾਨ।
ਕੌਣ ਅਜਨਬੀ ਇਹ ਜਵਾਨ।
ਉੱਪਰੋਂ ਉੱਪਰਲੀਆਂ ਕੁਝ ਗੱਲਾਂ
ਦਿਲ ਵਿਚ ਪ੍ਰੇਮ ਮਾਰਦਾ ਛੱਲਾਂ।
ਨੈਣ ਦੋਹਾਂ ਦੇ ਹੋ ਗਏ ਚਾਰ।
ਪਹਿਲੀ ਤੱਕਣੀ ਹੋ ਗਿਆ ਪਿਆਰ।
ਇਕ ਦੂਜੇ ਦੇ ਹੋ ਗਏ ਦੋਵੇਂ।
ਥੰਮਾਂ ਵਾਂਗ ਖੜੇ ਰਹੇ ਓਵੇਂ।
ਦੇਖਦਿਆਂ ਗਏ ਬਦਲ ਇਰਾਦੇ।
ਬਿਨਾਂ ਬੋਲਿਆਂ ਹੋ ਗਏ ਵਾਅਦੇ।
ਸਾਥ ਜੀਆਂਗੇ, ਸਾਥ ਮਰਾਂਗੇ।
ਹੁਣ ਨਾ ਕਦੇ ਜੁਦਾ ਹੋਵਾਂਗੇ।

ਸ਼ਕੁੰਤਲਾ