ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਖ-ਬੰਦ

ਪੰਜਾਬੀ ਕਾਵਿ ਦਾ ਆਰੰਭ ਭਾਵੇਂ 13 ਵੀਂ ਸਦੀ ਈਸਵੀ ਵਿਚ ਹੀ ਹੋ ਗਿਆ ਸੀ ਪਰ ਖੰਡ-ਕਾਵਿ ਤੇ ਮਹਾਂ-ਕਾਵਿ ਦੀ ਘਾਟ ਅੱਜ ਵੀ ਇਸ ਖੇਤਰ ਵਿਚ ਖਟਕਦੀ ਹੈ।
ਭਾਈ ਵੀਰ ਸਿੰਘ ਦਾ ਮਹਾਂ-ਕਾਵਿ ਰਾਣਾ ਸੂਰਤ ਸਿੰਘ 20 ਵੀਂ ਸਦੀ ਦੇ ਆਰੰਭ ਵਿਚ ਰਚਿਆ ਗਿਆ, ਪੰਜਾਬੀ ਦਾ ਪਲੇਠਾ ਮਹਾਂ-ਕਾਵਿ ਹੈ। ਇਸ ਤੋਂ ਪਿਛੋਂ ਹੁਣ ਤਕ ਇਕ ਦਰਜਨ ਚੰਗੇ ਮਹਾਂ-ਕਾਵਿ ਪੰਜਾਬੀ ਵਿਚ ਨਹੀਂ ਰਚੇ ਗਏ।
ਪਰ ਹੁਣ ਇਕ ਅਸਲੋਂ ਹੀ ਨੌਖੇਜ਼ ਲੇਖਕ ਸੁਰਜੀਤ ਸਿੰਘ ਕਾਲੇਕੇ ਨੇ ਆਪਣਾ ਕਾਵਿ-ਸਫਰ ਮਹਾਂ-ਕਾਵਿ ਨਾਲ ਆਰੰਭ ਕਰਕੇ ਮੈਨੂੰ ਹੈਰਾਨ ਕਰ ਦਿੱਤਾ ਹੈ। ਮੈਂ ਇਸ ਬਹਿਸ ਵਿਚ ਨਹੀਂ ਪੈਣਾ ਚਾਹੁੰਦਾ ਕਿ ਇਹ ਮਹਾਂ-ਕਾਵਿ ਹੈ ਜਾਂ ਖੰਡ-ਕਾਵਿ ਹੈ। ਕੁੱਝ ਵੀ ਹੋਵੇ ਇਹ ਅਧਿਆਤਮਿਕ, ਰੇਮਾਂਸਵਾਦ ਨਾਲ ਲਬਰੇਜ਼ ਇੱਕ ਬਹੁਤ ਹੀ ਸੁੰਦਰ ਅਤੇ ਮਾਨਣ ਯੋਗ ਰਚਨਾ ਹੈ। ਉੱਜ ਵੀ ਲੇਖਕ ਨੇ ਆਪ ਹੀ ਬਹੁਤ ਸਾਰੀਆਂ ਗੱਲਾਂ ਆਪਣੇ ਕਥਨ ਵਿਚ ਸਾਫ਼ ਕਰ ਦਿੱਤੀਆਂ ਹਨ।
ਮੈਂ ਤਾਂ ਇਸ ਕਵਿਤਾ ਦੇ ਪ੍ਰਭਾਵ ਹੀ ਬਤੌਰ ਇਕ ਪਾਠਕ ਦੇ ਦੂਸਰਿਆਂ ਪਾਠਕਾਂ ਨਾਲ ਸਾਂਝੇ ਕਰਨਾ ਚਾਹਵਾਂਗਾ। ਇਸ ਕਾਵਿ-ਰਚਨਾ ਨੂੰ ਪੜ੍ਹ ਕੇ ਸਭ ਤੋਂ ਪਹਿਲਾ ਪ੍ਰਭਾਵ ਇਹ ਪੈਂਦਾ ਹੈ ਕਿ ਲੇਖਕ ਨੂੰ ਮੌਸਮਾਂ, ਫੁੱਲਾਂ, ਬਨਸਪਤੀ, ਰੁੱਖਾਂ, ਸਮੇਂ ਦੇ ਪਹਿਰਾਂ, ਨਦੀਆਂ, ਝਰਨਿਆਂ, ਪਸ਼ੂ-ਪੰਛੀਆਂ ਦੀ ਸੂਰਤ, ਸੀਰਤ ਤੇ ਕੈਫ਼ੀਅਤ ਦਾ ਬਹੁਤ ਗਿਆਨ ਹੈ। ਇਹ ਗਿਆਨ ਨਾ ਕਿਤਾਬੀ ਹੈ ਨਾ ਸੁਣਿਆ ਸੁਣਾਇਆ ਗਿਆਨ ਹੈ ਬਲਕਿ ਇਲਮੁਲ-ਐਨ ਹੈ। ਰਚਨਾ ਦਾ ਮਾਧਿਅਮ ਭਾਵੇਂ ਇਲਮੁਲ-ਐਨ (ਜ਼ਾਤੀ ਅਨੁਭਵ) ਇਲਮੁਲ ਸੁਨੀਦ (ਸੁਣਿਆ-ਸੁਣਾਇਆ) ਤੇ ਇਲਮੁਲ-ਯਕੀਨ ਤਿੰਨੇ ਸੋਮੇਂ ਹਨ ਪਰ ਇਲਮੁਲ-ਐਨ, ਭਾਵ ਜਾਤੀ ਤਜਰਬਿਆਂ ਦਾ ਅਨੁਭਵ ਕੁਝ ਵਧੇਰੇ ਹੀ ਅਨੁਭੂਤੀਸ਼ੀਲ ਹੁੰਦਾ ਹੈ। ਸੁਰਜੀਤ ਸਿੰਘ ਦੀ ਇਸ ਕਾਵਿ-ਰਚਨਾ ਵਿਚ ਤਿੰਨਾਂ ਸੋਮਿਆਂ ਨੂੰ ਮਾਧਿਅਮ ਬਣਾਇਆ ਗਿਆ ਹੈ। ਇਸ ਦੀਆਂ ਉਦਾਹਰਣਾਂ ਲੇਖਕ ਦੇ ਪਕ੍ਰਿਤੀ-ਚਿਤ੍ਰਣ, ਮਨੋਵਿਗਿਆਨਕ ਪ੍ਰਗਟਾਂ ਤੇ ਮਨੁੱਖੀ ਮਨ ਦੀ ਕੈਫ਼ੀਅਤ ਦੀ ਅਭਿਵਿਅਕਤੀ ਦੁਆਰਾ ਵੇਖੀਆਂ ਜਾ ਸਕਦੀਆਂ ਹਨ———
ਨਦੀ ਮਾਲਿਨੀ ਨਦੀ ਸੀ ਜਾਂ,
ਇਹ ਕੋਈ ਸਦੀਵੀਂ ਗ੍ਰਿਣ ਸੀ।
ਬਰਫ਼ਾਂ ਜਿਹਾ ਚਿੱਟਾ ਚਮਕੀਲਾ,