ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੀਅ ਕਰਦਾ ਨਾਲੇ ਸੀ ਜਾਵਾਂ।'
‘ਜੇ ਤੂੰ ਮੈਥੋਂ ਮੰਗੇ ਪਾਣੀ।
ਵਿਚ ਘੁਲ ਜਾਵਾਂ ਮਿਸ਼ਰੀ ਜਾਣੀ।'

ਬੀਤ ਗਏ ਜਲਦੀ ਸੁਹਣੇ ਪਲ।
ਜਾਣਾ ਹੈ ਹੁਣ ਅਸੀਂ ਪਿਛਾਂਹ ਵੱਲ।
ਆਏ ਅਸੀਂ ਸਾਂ ਚੱਲ ਸ਼ਿਕਾਰੀ।
ਪਿੱਛੇ ਬੈਠੇ ਨੇ ਦਰਬਾਰੀ।
ਦੇਣੇ ਨੇ ਕੁਝ ਨਵੇਂ ਅਦੇਸ਼।
ਕੁਝ ਮਹਿਲੀਂ ਘੱਲਣੇ ਸੰਦੇਸ਼।
ਸ਼ਕੁੰਤਲਾ
ਸਾਡੇ ਤੇ ਕਰਿਓ ਉਪਕਾਰ।
ਦਰਸ਼ਨ ਦੇਣੇ ਫਿਰ ਇਕ ਵਾਰ।
ਦੁਸ਼ਿਅੰਤ
ਦਿਲ ਮੇਰਾ ਵੀ ਤੜਫੇ ਡਾਢਾ।
ਜਲਦੀ ਦੀਦ ਕਰਾਂਗਾ ਤੁਹਾਡਾ।

(ਦੁਸ਼ਿਅੰਤ ਚਲਾ ਜਾਂਦਾ ਹੈ।)

ਸ਼ਕੁੰਤਲਾ ॥53