ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4. ਪਲੇਠਾ ਅਸਰ

ਸ਼ਕੁੰਤਲਾ ਅਤੇ ਦੁਸ਼ਿਅੰਤ ਦਾ ਪਹਿਲੀ ਤੱਕਣੀ ਹੀ ਪਿਆਰ ਹੋ ਜਾਂਦਾ ਹੈ। ਸ਼ਕੁੰਤਲਾ ਜਿਸ ਨੂੰ ਕਿ ਅੱਲ੍ਹੜ ਉਮਰੇ ਅਚਾਨਕ ਹੀ ਇਸ਼ਕ ਦਾ ਪਲੰਜਾ ਪੈ ਜਾਂਦਾ ਹੈ। ਦੁਸ਼ਿਅੰਤ ਦੇ ਜਾਣ ਬਾਅਦ ਡਾਢੀ ਬੇਕਰਾਰ ਹੋ ਜਾਂਦੀ ਹੈ। ਉਹ ਹਰ ਸਮੇਂ ਦੁਸ਼ਿਅੰਤ ਦੇ ਖਿਆਲਾਂ ਵਿੱਚ ਡੁੱਬੀ ਓਸ ਦੀ ਯਾਦ ਵਿਚ ਤੜਫਦੀ ਰਹਿੰਦੀ ਹੈ। ਓਸ ਦਾ ਜੀਅ ਹੁਣ ਕੰਮਾਂ ਵਿਚ ਨਹੀਂ ਲੱਗਦਾ, ਓਸ ਦੀ ਹਰ ਹਰਕਤ ਵਿਚੋਂ ਦੁਸ਼ਿਅੰਤ ਲਈ ਓਸ ਦੀ ਤੜਫਣ ਜਾਹਿਰ ਹੁੰਦੀ ਹੈ। ਉਸ ਦੀਆਂ ਹਰਕਤਾਂ ਨੂੰ ਭਾਂਪਦੀਆਂ ਉਸ ਦੀਆਂ ਸਖੀਆਂ ਉਸ ਨੂੰ ਆਨੀ-ਬਹਾਨੀ ਟਕੋਰਾਂ ਲਾਉਂਦੀਆਂ ਹਨ।
ਅਜਿਹੀ ਹੀ ਹਾਲਤ ਵਿਚ ਇਕ ਦਿਨ ਤਿੰਨੇ ਸਖੀਆਂ ਨਦੀ ਦੇ ਕਿਨਾਰੇ ਬੈਠੀਆਂ ਇਕ-ਦੂਸਰੀ ਨਾਲ ਛੇੜ-ਛਾੜ ਕਰ ਰਹੀਆਂ ਹਨ।
ਸ਼ਕੁੰਲਤਾ
ਅੱਜ ਹੈ ਮੇਰੇ ਅੰਗ-ਅੰਗ,
ਕੋਈ ਫਿਰੇ ਅਦੁੱਤੀ ਚਾਅ।
ਕੋਈ ਰੂਹਾਨੀ ਨਸ਼ਾ ਜਿਹਾ,
ਮੇਰੀ ਰਗ ਰਗ ਟੁੰਬ ਰਿਹਾ।
ਬਿਹਬਲ ਹੋਇਆ ਮਨ ਖੌਲਦਾ,
ਜਿਉਂ ਪੱਤੀਆਂ ਛੇੜੇ ਵਾ।
ਮੈਨੂੰ ਲੱਗੇ ਮੇਰਾ ਗੀਤ ਹੀ,
ਰਹੀ ਕੁਦਰਤ ਰਾਣੀ ਗਾ।

ਸ਼ਕੁੰਤਲਾ