ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬਿਜੜਿਆਂ ਗੋਂਦਾਂ ਗੁੰਦ ਗੁੰਦ,
ਲਏ ਪੁੱਠੇ ਮਹਿਲ ਬਣਾ।
ਸ਼ੈਵਾਲ ਦੀਆਂ ਤੈਹਾਂ ਵਿਚ ਘੋਗਿਆਂ,
ਘੁਰਨੇ ਲਏ ਬਣਾ।
ਅਨਸੂਆ
ਮੋਰਾਂ ਨੇ ਪੈਲਾਂ ਪਾ ਪਾ,
ਪੈਰਾਂ 'ਚੋ ਪੁੱਟਤਾ ਘਾਹ।
ਇਕ ਇਕ ਕਰਕੇ ਝੜ ਗਿਆ,
ਖੰਭਾਂ ਦਾ ਕੁਲ ਦਸਤਾ।
ਮੋਰਨੀਆਂ ਹੰਝੂ ਪੀ-ਪੀ,
ਅੱਜ ਤ੍ਰਿਸ਼ਨਾ ਲਈ ਬੁਝਾ।
ਹੰਝੂਆ ਦਾ ਇਹ ਭੋਗ ਵੀ,
ਕੁੱਖਾਂ ਵਿਚ ਫਲਿਆ ਜਾ।
ਸ਼ਕੁੰਤਲਾ
ਕੋਇਲਾਂ ਨੇ ਬੱਚੇ ਆਪਣੇ,
ਕਾਵਾਂ ਲੜ ਦਿੱਤੇ ਲਾ।
ਕੂੰਜ ਵੀ ਬੱਚੇ ਆਪਣੇ,
ਪਰਬਤ ਲੜ ਆਈ ਲਾ।
ਸਿੱਖਾਂ ਨੇ ਬੱਚੇ ਆਪਣੇ,
ਦਿੱਤੇ ਸਾਗਰ ਝੋਲੀ ਪਾ।
ਚਮਗਿੱਦੜਾਂ ਬੱਚੇ ਜੰਮ ਕੇ,
ਦਿੱਤੇ ਰੁੱਖਾਂ' ਨਾ ਚਿਪਕਾ।
ਪ੍ਰੇਮਵਿਦਾ
ਚਾਚਿੜਕਾਂ ਖੰਡਰਾਂ ਦੇ ਵਿਚ,
ਬੱਚੇ ਦਿੱਤੇ ਚਾ।
ਮਖਿਆਲਾਂ, ਆਪਣੇ ਬੱਚਿਆਂ ਨੂੰ,

1. ਸ਼ੈਵਾਲ- ਜੰਗਲੀ ਘਾਹ ਦਾ ਇਕ ਕਿਸਮ 2. ਕਹਿੰਦੇ ਹਨ ਕਿ ਪੈਲ ਪਾਉਂਦੇ ਸਮੇਂ ਮੋਰ ਆਪਣੇ ਕੋਝੇ ਪੈਰਾਂ ਨੂੰ ਦੇਖ ਕੇ ਵੈਰਾਗ ਦੇ ਹੰਝੂ ਕੇਰਦਾ, ਹੈ, ਮੋਰਨੀ ਇਨ੍ਹਾਂ ਹੰਝੂਆਂ ਨੂੰ ਪੀ ਕੇ ਗਰਭਵਤੀ ਹੋ ਜਾਂਦੀ ਹੈ।

ਸ਼ਕੁੰਤਲਾ॥57॥