ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਿਸ਼ਰੀ ਨਾ ਢੱਕ ਦਿੱਤਾ।
ਮਧੂ-ਮਖੀਆਂ ਸੰਘਣੇ ਸ਼ਹਿਦ ਵਿਚ,
ਬੱਚਿਆ ਨੂੰ ਦਿੱਤਾ ਸੁਆ।
ਡੂਮਣੀਆਂ ਬੱਚਿਆਂ ਤੇ ਦਿੱਤੇ,
ਕਰੜੇ ਪਹਿਰ ਲਾ।
ਅਨਸੂਆ
ਘਰਘੇਡਾਂ ਪੋਚੇ ਪੋਚੇ ਪੋਚ,
ਘਰ ਸੁਹਣੇ ਲਏ ਸਜਾ।
ਫੜ ਫੜ ਆਵਾਰਾ ਭੂੰਡੀਆਂ,
ਨੂੰ ਵਿਚੇ ਡੱਕ ਦਿੱਤਾ।
ਤੇ ਆਉਣ ਵਾਲੇ ਛੇ-ਮਾਂਹ ਲਈ,
ਬੂਹੇ ਨੂੰ ਲਿੱਪ ਦਿੱਤਾ।
ਇਉਂ ਫੜ ਬੇਗਾਨੇ ਬੱਚੜੇ,
ਉਨ੍ਹਾਂ ਆਪਣੇ ਲਏ ਬਣਾ
ਸ਼ਕੁੰਤਲਾ
ਮੱਕੜੀਆਂ ਤਾਰਾਂ ਕੱਤ ਕੱਤ,
ਕਈ ਲਏ ਗਲੋਟੇ ਲਾਹ,
ਹਾਲੇ ਵੀ ਨਾ ਮੁੱਕਦੀ,
ਓਹਨਾਂ ਦੀ ਵਾਹੋ ਦਾਹ।
ਹਰ ਪੱਤਾ ਡਾਲੀ ਫੁੱਲ ਫੁੱਲ,
ਰੇਸ਼ਮ ਨਾਲ ਢੱਕ ਦਿੱਤਾ।
ਜਿਉਂ ਆਗਣ ਦੇ ਵਿਚ ਦੁਲਹਨ ਕੋਈ,
ਬੈਠੀ ਦਾਜ ਵਿਛਾ।
ਪ੍ਰੇਮਵਿਦਾ
ਖੋੜਾਂ ਦੇ ਵਿਚ ਬੋਟਾਂ ਨੇ,
ਦਿੱਤਾ ਚੜਚੋਲਾ ਪਾ।

1. ਕਹਿੰਦੇ ਹਨ ਕਿ ਘਰਘੀਡ ਜੋ ਦੇਖਣ ਨੂੰ ਛੋਟੇ ਭਰਿੰਡ ਜਿਹੀ ਲੱਗਦੀ ਹੈ, ਕਿਸੇ ਖੂੰਡੀ ਨੂੰ ਫੜ

ਕੇ ਆਪਣੇ ਬਣਾਏ ਘਰ ਵਿਚ ਬੰਦ ਕਰਕੇ ਮਿੱਟੀ ਨਾਲ ਢੱਕ ਦਿੰਦੀ ਹੈ ਅਤੇ ਛੇ ਮਹੀਨੇ ਬਾਦ ਉਹ ਭੂੰਡੀ ਘਰਘੀਡ ਦੇ ਬੱਚੇ ਦੇ ਰੂਪ ਵਿਚ ਜਨਮ ਲੈਂਦੀ ਹੈ।

ਸ਼ਕੁੰਤਲਾ