ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਇਕ ਪਲ ਵਿਚ ਹੀ ਕਈ ਵਾਰ ਇਹ,
ਬੁੱਲ੍ਹ ਉਸਦੇ ਚੁੰਮ ਗਿਆ।
ਫਿਰ ਵੀ ਪਲ ਪਲ ਵਧ ਰਹੀ,
ਹੈ ਇਸਦੀ ਲਾਲਸਾ।
ਅਨਸੂਆ
ਏਦਾਂ ਹੀ ਬੁਲਬੁਲ ਫੁੱਲਾਂ ਦਾ,
ਹੈ ਕਰਦੀ ਨਹੀਂ ਵਸਾਹ।
ਫੁੱਲ ਵੀ ਖੀਵੇ ਹੋ ਹੋ,
ਰਹੇ ਆਪ ਵੀ ਮਹਿਕ ਖਿੰਡਾ।
ਭੰਬੀਰੀਆਂ ਗੇੜੇ ਖਾ ਖਾ,
ਡਿੱਗ ਪਈਆਂ ਹੋਸ਼ ਗਵਾ।
ਅੱਜ ਹਵਾਵਾਂ ਵਿਚ ਵੀ,
ਕੋਈ ਘੁਲ ਮਿਲ ਗਿਆ ਨਸ਼ਾ।
ਸ਼ਕੁੰਤਲਾ
ਕੋਈ ਹਸਰਤ ਮੇਰੇ ਦਿਲ ਵਿਚੋਂ,
ਰਹੀ ਉਮਡ ਉਮਡ ਕੇ ਆ।
ਮਨ ਹੀ ਮਨ ਵਿਚ ਮਨ ਮੇਰੇ ਤੋਂ,
ਸਾਂਭਿਆ ਜਾਏ ਨਾ ਚਾਅ।
ਕੋਠੇ ਚੜ ਕਰਵੇ ਡੋਲ੍ਹਦੀ,
ਜਿਵੇਂ ਕੋਈ ਕੰਜਕਾ।
ਤੋ ਹੋਵਣ ਵਾਲੇ ਪਤੀ ਦੀਆਂ,
ਦਿਲ ਸੁਖਾ ਰਹੀ ਮਨਾ।
ਪ੍ਰੇਮਵਿਦਾ
ਹਾਂ ਅੰਗ-ਅੰਗ ਤੇਰਾ ਮੌਲਿਆ,
ਤੇ ਪਲ-ਪਲ ਫੜਕ ਰਿਹਾ।
ਹੋਠਾਂ ਦੀ ਲਾਲੀ ਪਲ ਪਲ ਤੇਰੀ,
ਗੂੜ੍ਹੀ ਹੁੰਦੀ ਜਾ।
ਮੱਥੇ 'ਚੋ ਦਿਵ੍ਹ-ਜੋਤ ਦੀ,

ਸ਼ਕੁੰਤਲਾ