ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਕੋਈ ਸ਼ੋਖੀ ਮਾਰੇ ਭਾਅ।
ਅੱਖਾਂ ਚੋ ਜੁਆਲਾਮੁਖੀ ਦਾ,
ਕੋਈ ਪਰਬਤ ਪਾਟ ਰਿਹਾ।
ਅਨਸੂਆ
ਤੇਰੀ ਨਸ ਨਸ ਦੀ ਬਾਸ ਨੇ,
ਪੱਤ ਪੱਤ ਦਿੱਤਾ ਮਹਿਕਾ।
ਜੁਲਫ਼ ਤੇਰੀ ਨੇ ਉਪਵਨ ਦੇ ਵਿਚ,
ਕੇਸਰ ਛਿੜਕ ਦਿੱਤਾ।
ਕਸਤੂਰੀ ਕੁੰਗ ਕਪੂਰ ਨੀ ਤੇਰੇ,
ਮੁੜਕੇ’ ਚੋਂ ਚੌਂਦਾ।
ਮਾਨੋ ਇਤਰਾਂ ਦੀ ਨਹਿਰ ਚੋਂ,
ਤੂੰ ਨਿਕਲੀ ਹੁਣੇ ਨਹਾ।
ਸ਼ਕੁੰਤਲਾ
ਵਲ ਕਲ ਦੇ ਹੌਲੇ ਬਸਤਰਾਂ,
ਮੇਰਾ ਅੰਗ-ਅੰਗ ਕੱਸ ਦਿੱਤਾ।
ਸਿੰਬਲ ਦੀ ਨਰਮ ਤੜਾਗੀ ਨੇ,
ਮੇਰੇ ਚੀਘਾਂ ਦਿੱਤੀਆਂ ਪਾ।
ਤਨਵੰਗੀ ਮੇਰੀ ਨੇ ਹਿੱਕ ਤੇ,
ਦਿੱਤੇ ਨੇ ਨੀਲ ਉਠਾ।
ਮੇਰੀ ਅੰਗੀ ਢਿੱਲੀ ਕਰ ਦਿਓ,
ਕੁੱਝ ਨਵਾਂ ਸ਼ੈਵਾਲ ਲਗਾ।
ਪ੍ਰੇਮਵਿਦਾ
ਇਹ ਜੋਬਨ ਬਾਗੀ ਹੋ ਗਏ,
ਜਾਂ ਆਈ ਰੁੱਤ ਫ਼ਿਜ਼ਾ।
ਕੋਈ ਭੌਰਾ ਆਪਣੇ ਝੱਲ-ਪੁਣੇ,
ਸੱਪਾਂ ਨੂੰ ਛੇੜ ਗਿਆ।
ਇਹ ਹੁਣ ਆਪਣੇ ਸੁਭਾ ਦੇ,
ਰਹੇ ਜ਼ਹਿਰੀ ਡੰਗ ਚਲਾ।
ਆਪੇ ਹੀ ਆਪਣੇ ਇਸ਼ਕ ਦੀਆਂ,
ਹੁਣ ਕੱਸ ਕੇ ਰੱਖ ਵਾਗਾਂ।

ਸ਼ਕੁੰਤਲਾ