ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਅਨਸੂਆ
ਕੱਲ੍ਹ ਚਾਬਕ ਲੱਗੀ ਪ੍ਰੇਮ ਦੀ,
ਦਾ ਅਸਰ ਹੈ ਅੱਜ ਹੋਇਆ।
ਤੇਰੇ ਨਰਮ ਸਰੀਰ’ ਚੋਂ,
ਅੱਜ ਸੇਕ ਰਿਹਾ ਹੈ ਆ।
ਅੱਖਾਂ ਵਿਚ ਦੌਰ ਸ਼ਰਾਬ ਦੇ,
ਤੈਨੂੰ ਚੜ੍ਹਿਆ ਕਾਮ ਨਸ਼ਾ।
ਉਸ ਰਾਜ ਰਿਸ਼ੀ ਦੁਸ਼ਿਅੰਤ ਦੀ,
ਅੱਜ ਫੇਰ ਦੁਹਾਈ ਪਾ।
ਸ਼ਕੁੰਤਲਾ
ਨਾਂ ਸੁਣ ਕੇ ਦੁਸ਼ਿਅੰਤ ਦਾ,
ਮੇਰੇ ਸੀਨੇ ਹੌਲ ਪਿਆ।
ਉਸ ਰਾਜ ਰਿਸ਼ੀ ਦੇ ਰੂਪ ਤੇ,
ਮੇਰਾ ਆਪਾ ਡੁੱਲ੍ਹ ਗਿਆ।
ਲੱਗਦਾ ਹੈ ਜੁਗਾਂ ਜੁਗਾਂਤਰਾਂ ਦਾ,
ਮੇਰਾ ਉਸਦਾ ਵਾਹ।
ਪਹਿਲੀ ਤੱਕਣੀ ਓਸ ਲਈ,
ਮੇਰਾ ਪਿਆਰ ਸੀ ਜਾਗ ਪਿਆ।
ਪ੍ਰੇਮਵਿਦਾ
ਤਾਹੀਓ ਤਾਂ ਤੇਰੀਆਂ ਨਰਮ ਕਲਾਈਆਂ,
ਮੁੜ ਮੁੜ ਰਹੀਆਂ ਨੇ ਜਾ।
ਪੋਟੇ ਤੇਰੀਆਂ ਉਂਗਲੀਆਂ ਦੇ,
ਨੀਲੀ ਮਾਰਨ ਭਾਅ।
ਦੇਖਦਿਆਂ ਹੀ ਚੇਹਰਾ ਤੇਰਾ,
ਰੱਤਾ ਹੋ ਚਲਿਆ।
ਜਿਉਂ ਗੇਰੂ ਪੱਥਰ ਧੁੱਪ ਦੀ,
ਗਰਮੀ ਨਾਲ ਪਾਟ ਗਿਆ।
ਅਨਸੂਆ
 ਤੇਰੇ ਕੰਨੀਂ ਚੜ੍ਹੀ ਭਲੂਣ ਨੀ,
ਤੇਰੀਆਂ ਅੱਖਾਂ ਤੇ ਸੋ।
ਕੋਈ ਛਪਾਕੀ ਰੂਪ ਤੇਰੇ ਤੋਂ,
ਲੰਘੀ ਫੜ ਫੜਾ।
ਬੈਠਾ-ਬੈਠੀ ਦਾ ਪਿੰਡਾ ਤੇਰਾ,

ਸ਼ਕੁੰਤਲਾ॥62॥