ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਧੱਫੜਾਂ ਭਰ ਲਿਆ।
ਦਗ ਦਗ ਕਰਦਾ ਰੂਪ ਤੇਰਾ,
ਅੱਜ ਝੱਲਿਆਂ ਨਹੀਂ ਜਾਂਦਾ।
ਸ਼ਕੁੰਤਲਾ
ਥਾਂ-ਥਾਂ ਤੇ ਨਾੜਾਂ ਖੜਗੀਆਂ,
ਮੇਰਾ ਖੂਨ ਨਹੀਂ ਤੁਰਦਾ।
ਮੇਰੇ ਰਗਾਂ ਦੇ ਘੋਗੇ ਫੁੱਲ ਗਏ,
ਮੇਰਾ ਸਾਹ ਵਿਚ ਰਲੇ ਨਾ ਜਾਹ।
ਮੈਨੂੰ ਪਲ ਪਲ ਤ੍ਰੇਲੀ ਆਂਵਦੀ,
ਮੇਰਾ ਮੱਥਾ ਪਾਟ ਰਿਹਾ।
ਇਸ਼ਕ ਮੇਰੇ ਦੇ ਗਰਮੀ ਮੇਰਾ,
ਲੂੰ-ਲੂੰ ਲੂਹ ਦਿੱਤਾ।
ਪ੍ਰੇਮਵਿਦਾ
ਹਾਲ ਤੇਰੇ ਦਾ ਅਕਸ਼ ਕੁੜੇ,
ਪੱਤ ਪੱਤ ਤੇ ਪੈ ਚੱਲਿਆ।
ਚੌਗਿਰਦਾ ਸੋਗੀ ਹੋ ਗਿਆ,
ਤੇਰਾ ਦੇਖ ਕੇ ਹਾਲ ਬੁਰਾ
ਕਾਮਦੇਵ ਦੀ ਗਰਮੀ ਨੇ,
ਤੇਰਾ ਪਿੰਡਾ ਝੰਬ ਦਿੱਤਾ।
ਸੀਨੇ ਤੇਰੇ ਦੀ ਧੜਕਣ ਨੀ,
ਹੁਣ ਧਰਤੀ ਰਹੀ ਹਿਲਾ।
ਅਨਸੂਆ
ਮੁਟਿਆਰਾਂ ਨੂੰ ਕਈ ਵਾਰ ਤਾਪ,
ਗਰਮੀ ਦਾ ਚੜ੍ਹ ਜਾਂਦਾ।
ਕਾਮ ਦੇਵ ਵੀ ਕਈ ਵਾਰ,
ਦਿੰਦਾ ਹੈ ਤਾਪ ਚੜ੍ਹਾ।
ਗਰਮੀ ਦਾ ਜੋ ਤਾਪ,
ਹੁਸਨ ਦੀ ਸ਼ੋਖੀ ਮਿੱਧ ਦਿੰਦਾ।
ਪਰ ਕਾਮ ਦੇਵ ਦਾ ਤਾਪ,
ਸੁੰਦਰਤਾ ਨਸ਼ਟ ਨਹੀਂ ਕਰਦਾ।

(ਕਾਲੀ ਦਾਸ)

ਸ਼ਕੁੰਤਲਾ