ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਕੁੰਤਲਾ
ਮੇਰਾ ਪਿੰਡਾ ਤਪਿਆ ਸ਼ੂਕਦਾ,
ਜਿਉਂ ਭੱਠੀ ਮਾਰੇ ਤਾ।
ਮੈਨੂੰ ਇਸ਼ਕ ਦਾ ਤੇਈਆ ਤਾਪ ਨੀ,
ਅੱਜ ਕੰਬ ਕੇ ਚੜ੍ਹ ਚਲਿਆ।
ਭਰ ਭਰ ਕਾਸੇ ਖੂਨ ਦੇ,
ਮੇਰੇ ਜ਼ਿਗਰ’ ਚੋਂ ਹੈ ਪੀਂਦਾ।
ਮੂਸਾ ਤੇ ਫਰਔਨ ਦੀਆਂ,
ਮੈਨੂੰ ਗੱਲਾਂ ਰਿਹਾ ਸੁਣਾ।
ਪ੍ਰੇਮਵਿਦਾ
ਤੂੰ ਵਾਂਗ ਸ਼ੁਦਾਈਆਂ ਝਾਕਦੀ,
ਤੇਰਾ ਸ਼ੂਕੇ ਹਰ ਇਕ ਸਾਹ।
ਜਿਉਂ ਵਿਚ ਕਸੋਰੇ ਬੰਦ ਨਾਗ,
ਗੁੱਸੇ ਵਿਚ ਸ਼ੂਕ ਰਿਹਾ।
ਨੱਸ ਨੱਸ’ ਚੋਂ ਲਾਟਾਂ ਉਠੀਆਂ,
ਤੇਰਾ ਅੰਗ-ਅੰਗ ਧੁਖਦਾ।
ਕਿਤੇ ਇਸ਼ਕ ਮਿਲਾਇਆ, ਝੀਲ-ਪੁਣੇ,
ਖਾ ਬੈਠੀ ਤੂੰ ਪਾਰਾ।
ਅਨਸੂਆ
ਤੂੰ ਨੀਲੀ ਪੀਲੀ ਹੋ ਗਈ,
ਕੋਈ ਬਾਸ਼ਕ ਮੂੰਹ ਲਾ ਗਿਆ।
ਤੂੰ ਬੈਠੀ ਖਿੰਗਰ ਹੋ ਗਈ,
ਕੋਈ ਬਿੱਛੂ ਡੰਗ ਗਿਆ।
ਤੇਰੀਆਂ ਸੁੱਜੀਆਂ ਤਲੀਆਂ ਥੇਲ੍ਹੀਆਂ,
ਤੇਰੇ ਅੰਗ-ਅੰਗ ਸੋਜਾ।
ਤੂੰ ਸੁੱਜ ਭੜੋਲਾ ਹੋ ਗਈ,
ਕੋਈ ਡੇਂਬੂ ਡੱਸ ਗਿਆ।
ਸ਼ਕੁੰਤਲਾ
ਮੇਰੀ ਨਸ ਨਸ ਦੇ ਵਿਚ ਕਾਮਦੇਵ,

ਸ਼ਕੁੰਤਲਾ