ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਤ-ਮਾਹਾ ਡਿੱਗ ਪਿਆ।
ਜਿਉਂ ਬ੍ਰਿਹਣ ਹਿੱਕਾਂ ਪਿੱਟਦੀ,
ਦਾ ਸੀਨਾ ਪਾਟ ਗਿਆ।
ਜਿਉਂ ਰੰਨ ਦੁਹਾਗਣਿ ਹਿਜਰ ਦੀ,
ਅੱਧੀ ਰਾਤੀਂ ਮਾਰੇ ਧਾਅ।
ਜਿਉਂ ਕਾਮਣਿ ਸੇਜ ਸੰਵਾਰਦੀ,
ਦਾ ਭਰਤਾ ਰੁੱਸ ਗਿਆ।
ਇਹ ਬ੍ਰਿਹੋਂ ਸੂਲਾਂ ਤਿੱਖੀਆਂ,
ਮੇਰਾ ਅੰਗ-ਅੰਗ ਬੰਨ੍ਹ ਦਿੱਤਾ।
ਮੈਂ ਤੂੰਬਾ-ਤੂੰਬਾ ਹੋ ਗਈ,
ਮੈਨੂੰ ਪੇਂਜੇ ਪਿੰਜ ਲਿਆ।
ਮੈਂ ਛਿੰਗ-ਛਿੰਗ ਉੱਡਦੀ ਜਾਂਵਦੀ,
ਮੈਨੂੰ ਛਮਕੀ ਝੰਬ ਦਿੱਤਾ।
ਹੁੰਦਾ ਹੈ ਤਾਂ ਕਰ ਲਵੋ,
ਜੇ ਹੁੰਦਾ ਕੋਈ ਉਪਾਅ।
ਉਸਨੂੰ ਸੱਦਣ ਦੀ ਸਕੀਮ,
ਕੋਈ ਜਲਦੀ ਲਵੋ ਬਣਾ।
ਦਿਲ ਡਰਦਾ ਹੈ ਮੇਰਾ, ਕਿਤੇ,
ਉਹ ਦੇਵੇ ਨਾ ਠੁਕਰਾ।
ਪ੍ਰੇਮਵਿਦਾ
ਵਾਹ! ਨੀ ਸਖੀਏ ਕਿਸ ਤਰ੍ਹਾਂ,
ਤੂੰ ਗੱਲਾਂ ਰਹੀ ਸੁਣਾ।
ਹਰ ਥਾਂ ਮਿਕਨਾਤੀਸ ਸਦਾ,
ਲੋਹੇ ਨੂੰ ਹੈ ਖਿੱਚਦਾ।
ਮੋੜੇਗਾ ਭਲਾ ਚਕੋਰ, ਚੰਨ ਜੇ,
ਦਰ ਤੇ ਜਾਵੇ ਆ।
ਇਹ ਪ੍ਰੇਮ ਦੁਪਾਸੀਂ ਖਿੱਚ ਹੈ,
ਇਕ ਪਾਸੇ ਨਹੀਂ ਹੁੰਦਾ।
ਅਨਸੂਆ
ਉੱਚਿਤ ਹੈ ਖਤ ਪ੍ਰੇਮ ਦਾ,
ਲਿਖਦੇ ਨਾ ਦੇਰ ਲੱਗਾ।
ਆਵੇਗਾ ਚੱਲ ਜ਼ਰੂਰ ਉਹ,
ਦਿਲ ਮੇਰਾ ਹੈ ਮੰਨਦਾ।

ਸ਼ਕੁੰਤਲਾ